by Gurcharan

ਕਿੰਨੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਪੌਣ ਦੀਆਂ, ਪਾਣੀ ਦੀਆਂ ਪਰਿੰਦਿਆਂ-ਹਰਿੰਦਿਆਂ ਦੀਆਂ: ਪਿੰਡਾਂ-ਸ਼ਹਿਰਾਂ ਦੀਆਂ ਦੇਸ-ਪਰਦੇਸ ਦੀਆਂ ਜੰਗਲ ਦਾ ਆਪਣਾ ਸ਼ੋਰ ਸੱਭਿਅਤਾ ਦਾ ਆਪਣਾ। ਆਵਾਜ਼ਾਂ ਲੜਦੀਆਂ-ਭਿੜਦੀਆਂ ਹੱਸਦੀਆਂ-ਰੋਂਦੀਆਂ ਨੱਚਦੀਆਂ-ਗਾਉਂਦੀਆਂ ਕਿੱਥੇ ਜਾਂਦੀਆਂ ਨੇ ਇਹ ਆਵਾਜ਼ਾਂ। ਮਿੱਟੀ ਵਿਚ ਦਫ਼ਨ ਜੋ ਜਾਂਦੀਆਂ ਜਾਂ ਖਲਾਅ ਵਿਚ ਘੁੰਮਦੀਆਂ? ਆਵਾਜ਼ ਆਈ -- ਨਹੀਂ ਆਵਾਜ਼ਾਂ ਮਰਦੀਆਂ ਨਹੀਂ
Details