by Dr. Davinder Singh Boha

ਪੰਜਾਬੀ ਸਾਹਿਤ ਦੇ ਪਿੜ ਅੰਦਰ ਆਪਣੀਆ ਵਿਭਿੰਨ ਸਾਹਿਤਕ ਅਤੇ ਸਮਾਜਿਕ ਸਰਗਰਮੀਆਂ ਸਦਕਾ ਡਾ. ਦਵਿੰਦਰ ਸਿੰਘ ਬੋਹਾ ਜਾਣਿਆ-ਪਛਾਣਿਆ ਨਾਂ ਹੈ । ਹਥਲੇ ਸਫਰਨਾਮੇ ਦਾ ਆਧਾਰ ਉਨ੍ਹਾਂ ਦੀ ਅੱਖ ਦੇ ਪ੍ਰਿਜ਼ਮ ਥਾਣੀ ਲੰਘਿਆ ਕੈਨੇਡਾ ਹੈ। ਇਸ ਵਿਚ ਉਨ੍ਹਾਂ ਨੇ ਆਪਣੀ ਸੰਖੇਪ ਯਾਤਰਾ ਦੇ ਦੌਰਾਨ ਪ੍ਰਾਪਤ ਅਨੁਭਵਾਂ ਅਤੇ ਪ੍ਰਤੀਕਰਮਾਂ ਨੂੰ ਬੜੀ ਰੌਚਕ ਸ਼ੈਲੀ ਵਿਚ ਅੰਕਿਤ ਕੀਤਾ ਹੈ। ਲੇਖਕ ਵੱਲੋਂ ਕੈਨੇਡਾ ਦੀ ਕੁਦਰਤੀ ਖੂਬਸੂਰਤੀ ਦੇ ਨਾਲ-ਨਾਲ ਉੱਥੋਂ ਦੇ ਸਮਾਜ, ਸੱਭਿਆਚਾਰ ਅਤੇ ਜੀਵਨ ਕੀਮਤਾਂ ਬਾਰੇ ਬੜੇ ਵਿਧੀਵਤ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਸਫ਼ਰਨਾਮੇ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਹ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਵਿਚਰ ਰਿਹਾ ਹੋਵੇ ਪਰ ਉਸ ਦੇ ਦਿਲ ਅੰਦਰ ਪੰਜਾਬ ਲਈ ਦਰਦ ਹਮੇਸ਼ਾ ਜਾਗਦਾ ਰਹਿੰਦਾ ਹੈ। ਮਾਨਵਵਾਦੀ ਪਹੁੰਚ ਸਦਕਾ ਉਹ ਪੰਜਾਬ ਅਤੇ ਕੈਨੇਡਾ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਆਦਿ ਪੱਖਾਂ ਦਾ ਤੁਲਨਾਤਮਕ ਅਧਿਐਨ ਵੀ ਨਾਲ-ਨਾਲ ਕਰਦਾ ਜਾਂਦਾ ਹੈ ਅਤੇ ਦੋਵੇਂ ਸੱਭਿਆਚਾਰਾਂ ਦੇ ਚੰਗੇ ਪੱਖਾਂ ਨੂੰ ਆਤਮਸਾਤ ਕਰਨ ਦੀ ਗੱਲ ਕਰਦਾ ਹੈ। ਉਸ ਦੇ ਬਿਆਨਣ ਢੰਗ ਅੰਦਰਲੀ ਤਿੱਖੀ ਵਾਕ ਬਣਤਰ ਅਤੇ ਕਵਿਤਾ ਵਰਗੀ ਰਵਾਨੀ ਆਮ ਜੀਵਨ 'ਚ ਪਏ ਬਿਰਤਾਂਤ 'ਚ ਪਾਠਕ ਦੀ ਦਿਲਚਸਪੀ ਵਧਾਉਂਦੀ ਜਾਂਦੀ ਹੈ । ਸਮੁੱਚੇ ਰੂਪ ਵਿਚ ਇਹ ਸਫ਼ਰਨਾਮਾ ਬਹੁਤ ਰੌਚਕ ਅਤੇ ਜਾਣਕਾਰੀ ਭਰਪੂਰ ਹੈ। ਇਸ ਲਈ ਇਹ ਲਾਜ਼ਮੀ ਹੀ ਚੰਗੀ ਵਾਰਤਕ ਦੇ ਪਿੜ ਅੰਦਰ ਨਵੀਆਂ ਦਿਸ਼ਾਵਾਂ ਦਾ ਜਾਮਨ ਬਣੇਗਾ। -धूवगतव
Details