by Dr. Rajinder Singh

ਰਾਜਿੰਦਰ ਸਿੰਘ ਧੀਮਾਨ ਨੇ “ਗੁਰਮਤਿ ਚਿੰਤਨ ਇੱਕ ਸੰਕਲਪਾਤਮਿਕ ਅਧਿਐਨ” ਨਾਮਕ ਵੱਡ-ਆਕਾਰੀ ਪੁਸਤਕ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੇ ਵਿਭਿੰਨ ਪਹਿਲੂਆਂ 'ਤੇ ਸੰਖੇਪ ਅਤੇ ਸਾਰਥਕ ਜਾਣਕਾਰੀ ਦਿੱਤੀ ਹੈ। ਇਸ ਪੁਸਤਕ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ, ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਸਾਰੇ ਬਾਣੀਕਾਰਾਂ ਦੀ ਸੰਖੇਪ ਜੀਵਨੀ ਅਤੇ ਉਨ੍ਹਾਂ ਦੁਆਰਾ ਰਚੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਰਾਗਾਂ ਦਾ ਵੇਰਵਾ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ਅਤੇ ਸਿੱਖਿਆਵਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ। ਪੁਸਤਕ ਦੇ ਲੇਖਕ ਨੇ ਕੁਝ ਹੋਰ ਵੀ ਬਹੁਤ ਮਹੱਤਵਪੂਰਨ ਵਿਸ਼ਿਆਂ ਦਾ ਵਰਨਣ ਕੀਤਾ ਹੈ ਜਿਨ੍ਹਾਂ ਵਿਚ, ਸਰਬੱਤ ਦਾ ਭਲਾ, ਮਾਇਆ, ਸਹਿਣਸ਼ੀਲਤਾ, ਅੰਮ੍ਰਿਤ, ਨਿਮਰਤਾ, ਬ੍ਰਹਮ ਗਿਆਨੀ, ਮੌਤ, ਰਾਜ ਹਲੇਮੀ ਅਤੇ ਜੀਵਨ ਮੁਕਤੀ ਦਾ ਸੰਕਲਪ ਅਤੇ ਹੋਰ ਵੀ ਬਹੁਤ ਸਾਰੇ ਸੰਕਲਪਾਂ ਦਾ ਵਰਨਣ ਇਸ ਕਿਤਾਬ ਵਿੱਚ ਕੀਤਾ ਹੈ।
Details