by Madan Veera

ਕਵਿਤਾ ਉਹ ਹੂਕ ਤੇ ਹੇਕ ਹੈ ਜੋ ਕਵੀ ਦੇ ਦਿਲ ਨੂੰ ਵਿੰਨ੍ਹ ਕੇ ਨਿਕਲਦੀ ਹੈ ਤੇ ਅਤੀਤ, ਵਰਤਮਾਨ ਤੇ ਭਵਿੱਖ ਨੂੰ ਇਉਂ ਵਿਨ੍ਹਦੀ ਜਾਂਦੀ ਹੈ। ਕਿ ਉਨ੍ਹਾਂ ਦਾ ਪਥਰਾਇਆ-ਪਨ ਥਰਥਰਾ ਜਾਂਦਾ ਹੈ.... ਕਵਿਤਾ ਲਿਹਾਜ ਨਹੀਂ ਕਰਦੀ ਨਾ ਲਿਹਾਜ ਮੰਗਦੀ ਹੈ... ਕਵਿਤਾ ਕਿੰਨੇ ਵੀ ਕਠੋਰ ਹਾਲਤਾਂ ਵਿਚੋਂ ਜਨਮੀ ਹੋਵੇ ਉਸ ਵਿਚ ਕੋਮਲਤਾ ਬਚੀ ਹੋਈ ਹੁੰਦੀ ਹੈ ਤੇ ਉਹ ਕੋਮਲਤਾ ਨੂੰ ਬਚਾ ਕੇ ਰੱਖਣਾ ਚਾਹੁੰਦੀ ਹੈ ਕਵਿਤਾ ਦੀ ਅਦਾਲਤ ਦਾ ਸੰਵਿਧਾਨ ਉਨ੍ਹਾਂ ਲੋਕਾਂ ਦੀ ਚੁਪ ਵਿਚੋਂ ਪੜ੍ਹਨਾ ਪੈਂਦਾ ਹੈ ਜਿਹੜੇ ਫੁੱਲਾਂ, ਫਸਲਾਂ ਤੇ ਚਸ਼ਮਿਆਂ ਦੀ ਮਾਂ ਮਿੱਟੀ ਵਾਂਗ ਰੂਹੋਂ ਅੰਨ੍ਹੇ ਲੋਕਾਂ ਦੇ ਪੈਰਾਂ ਵਿਚ ਰੁਲਦੇ ਰਹੇ..... ਇਹ ਸਾਰੇ ਖ਼ਿਆਲ ਮਦਨ ਵੀਰਾ ਦੀ ਕਿਤਾਬ 'ਨਾਬਰਾਂ ਦੀ ਇਬਾਰਤ' ਪੜ੍ਹਦਿਆਂ ਮੇਰੀਆਂ ਨਮ ਅੱਖਾਂ ਵਿਚੋਂ ਸਿੰਮੇ। ਮਦਨ ਵੀਰਾ ਤੇ ਉਸਦੀ ਸ਼ਾਨਦਾਰ ਸ਼ਾਇਰੀ ਲਈ ਗਹਿਰਾ ਮੋਹ ਅਤੇ ਅਦਬ ਸੁਰਜੀਤ ਪਾਤਰ
Details