by Parminder Singh Parwana

ਪ੍ਰਮਿੰਦਰ ਸਿੰਘ ਪ੍ਰਵਾਨਾ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿਚ ਰਹਿੰਦਾ ਹੋਇਆ ਵੀ ਆਪਣੀ ਧਰਤੀ ਦਾ ਮੋਹ ਪਾਲ ਰਿਹਾ ਹੈ। ਉਸ ਦੀ ਲੇਖਣੀ ਵਿਚ ਸੱਭਿਆਚਾਰ, ਧਰਮ, ਰੂਹਾਨੀਅਤ ਅਤੇ ਸਮਾਜਿਕ ਰੰਗਤ ਨਜ਼ਰ ਆਉਂਦੀ ਹੈ। ਉਸ ਦੀਆਂ ਪਹਿਲੀਆਂ ਸੱਤ ਕਿਤਾਬਾਂ ਵੀ ਨਿਰੋਲ ਸਮਾਜਿਕ ਸਾਰੋਕਾਰਾਂ ਦੀ ਤਰਜ਼ਮਾਨੀ ਕਰਦੀਆਂ ਹਨ। ਪ੍ਰਮਿੰਦਰ ਸਿੰਘ ਪ੍ਰਵਾਨਾ ਇੱਕ ਸੁਹਿਰਦ ਲੇਖਕ ਹੈ ਜਿਹੜਾ ਮਾਨਵੀ ਕਦਰਾਂ-ਕੀਮਤਾਂ ਵਿੱਚ ਆਪਣਾ ਯਕੀਨ ਰੱਖਦਾ ਅਤੇ ਸੰਵੇਦਨਸ਼ੀਲ ਮਨ ਰਾਹੀਂ ਆਪਣੀਆਂ ਰਚਨਾਵਾਂ ਦਾ ਸ਼ਿਲਪ ਘੜ੍ਹਦਾ ਹੈ। ਹਥਲੀ ਪੁਸਤਕ ਵਿੱਚ ਲੇਖਕ ਨੇ ਇਤਿਹਾਸ ਦੇ ਬਹੁਤ ਸਾਰੇ ਪ੍ਰਸੰਗਾਂ ਨੂੰ ਆਪਣੀ ਲਿਖਤ ਦਾ ਆਧਾਰ ਬਣਾਇਆ ਹੈ ਜਿਨ੍ਹਾਂ ਵਿੱਚ ਉਹ ਭਗਤਾਂ ਤੋਂ ਲੈ ਕੇ ਸਿੱਖ ਘਟਨਾਵਾਂ ਅਤੇ ਉਨ੍ਹਾਂ ਦੇ ਜੀਵਨ ਦੇ ਵਿੱਚ ਆਏ ਮਹੱਤਵਪੂਰਨ ਵਿਅਕਤੀਆਂ ਦੇ ਵਿਅਕਤਿਤਵ ਬਾਰੇ ਰਚਨਾ ਕਰਦਾ ਹੈ। ਇਤਿਹਾਸ ਨੂੰ ਪੁਨਰ ਸਿਰਜਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਇਸ ਲਈ ਲੋੜੀਂਦੇ ਅਤੇ ਢੁਕਵੇਂ ਤੱਥਾਂ ਦੀ ਜ਼ਰੂਰਤ ਪੈਂਦੀ ਹੈ। ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਆਪਣੀ ਪੁਸਤਕ ਵਿੱਚ ਸੁਹਜ, ਢੁਕਵੇਂ ਹਵਾਲੇ ਦੇ ਕੇ ਆਪਣੀ ਲਿਖਤ ਦੀ ਸਾਰਥਕਤਾ ਨੂੰ ਹੋਰ ਵਧਾਇਆ ਹੈ। ਉਮੀਦ ਹੈ ਪੰਜਾਬੀ ਪਾਠਕਾਂ ਨੂੰ ਇਹ ਪੁਸਤਕ ਪਸੰਦ ਆਵੇਗੀ। - ਡਾ. ਗੁਰਵਿੰਦਰ ਸਿੰਘ ਅਮਨ (ਰਾਜਪੁਰਾ) +91-98151-13038
Details