by Dr. Surinder Gill

ਇਸ ਪੁਸਤਕ ਵਿੱਚ ਸੰਕਲਿਤ ਰਚਨਾਵਾਂ ਕਿਸੇ ਗਿਣੀ-ਮਿਥੀ ਯੋਜਨਾ ਜਾਂ ਵਿਸ਼ੇਸ਼ ਉਦੇਸ਼ ਨੂੰ ਮੁੱਖ ਰੱਖ ਕੇ ਨਹੀਂ ਰਚੀਆਂ ਗਈਆਂ। ਇਹ ਤਾਂ ਸਗੋਂ ਗਾਹੇ-ਬਗਾਹੇ ਜਾਂ ਕਦੇ-ਕਦੇ ਮੈਂਥੋਂ ਲਿਖੀਆਂ ਗਈਆਂ ਅਤੇ ਭਿੰਨ-ਭਿੰਨ ਪੱਤਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਇਨ੍ਹਾਂ ਵਿੱਚੋਂ ਕੁਝ ਪ੍ਰਸੰਗ ਮੇਰੇ ਨਿੱਜ ਨਾਲ ਸਬੰਧਿਤ ਅਤੇ ਕੁਝ ਪਰ ਨਾਲ, ਦੋਵਾਂ ਸਬੰਧੀ ਹਨ। ਸ੍ਵੈਜੀਵਨਿਕ ਵੀ ਅਤੇ ਦੇਖੇ-ਪਰਖੇ ਵੀ। ਹੱਡੀਂ ਹੰਢਾਏ ਅਤੇ ਮਨ 'ਤੇ ਸਹੇ ਜੀਵਨ ਅਨੁਭਵ ਦਾ ਪ੍ਰਗਟਾਅ ਹਨ। ਸੁਰਿੰਦਰ ਗਿੱਲ
Details