by Prof. Atai Singh

ਜੰਗ ਬਹਾਦਰ ਗੋਇਲ ਪੰਜਾਬੀ ਸ਼ਬਦ ਸੰਸਾਰ ਵਿਚ ਅਸਲੋਂ ਵਿਲੱਖਣ ਲੇਖਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਸਨੇ ਵਿਸ਼ਵ ਸਾਹਿਤ ਵਿਚੋਂ ਕਲਾਸਿਕ ਅਤੇ ਮਹੱਤਵਪੂਰਨ ਪੁਸਤਕਾਂ ਨੂੰ ਕੇਵਲ ਉਲਥਾਇਆ ਹੀ ਨਹੀਂ ਸਗੋਂ ਉਨ੍ਹਾਂ ਨੂੰ ਅਜਿਹੀ ਸਿਰਜਣਾਤਮਕ ਭਾਸ਼ਾ ਵਿਚ ਉਸਾਰਿਆ ਹੈ ਕਿ ਪਾਠਕ ਸਮੁੱਚੀ ਲਿਖਤ ਦੀਆਂ ਸੰਭਾਵਨਾਵਾਂ ਤੋਂ ਜਾਣੂ ਹੋ ਕੇ ਮੂਲ ਲਿਖਤ ਪੜ੍ਹਨ ਲਈ ਤੱਤਪਰ ਹੋ ਜਾਂਦਾ ਹੈ। ਇਹੋ ਜਿਹੀਆਂ ਰਚਨਾਵਾਂ ਜੰਗ ਬਹਾਦਰ ਗੋਇਲ ਦੀ ਚ ਆਪਣੀ ਲੱਭਤ ਹਨ। ਉਸ ਦੀਆਂ ਦੋ ਪੁਸਤਕਾਂ ਮੁਹੱਬਤਨਾਮਾ' ਅਤੇ 'ਖਲੀਲ ਜਿਬਰਾਨ' ਦੀ ਜੀਵਨੀ, ਪੰਜਾਬੀ ਸਾਹਿਤ ਵਿਚ ਬਿਹਤਰੀਨ ਵਾਰਤਕ, ਅਨੁਵਾਦ ਅਤੇ ਸੰਯੋਜਨ ਦੀਆਂ ਉਦਾਹਰਨਾਂ ਹਨ। ਉਸ ਦੀ ਸਾਹਿਤ ਸੰਜੀਵਨੀ ਪੁਸਤਕ ਸਵੈ-ਬਿਰਤਾਂਤ ਹੈ ਜਿਸ ਨੇ ਪੰਜਾਬੀ ਸਵੈਜੀਵਨੀ ਦੇ ਰੂਪ ਨੂੰ ਸੋਝੀ ਪ੍ਰਧਾਨ ਰੂਪ ਵਿਚ ਬਦਲ ਦਿੱਤਾ ਹੈ। ਸ਼ਾਇਦ ਇਹ ਪੰਜਾਬੀ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਪੁਸਤਕਾਂ ਵਿਚੋਂ ਇਕ ਹੈ।
Details