by ਸੰਜੀਵਨ ਸਿੰਘ

ਪੰਜਾਬੀ ਦੇ ਸਿਰਕੱਢ ਪ੍ਰਗਤੀਵਾਦੀ ਲੇਖਕ ਸੰਤੋਖ ਸਿੰਘ ਧੀਰ ਦਾ ਭਤੀਜਾ ਅਤੇ ਪੰਜਾਬੀ ਦੇ ਪ੍ਰਤੀਬੱਧ ਯਥਾਰਥਵਾਦੀ ਲੇਖਕ ਰਿਪਦੁਮਨ ਸਿੰਘ ਰੂਪ ਦਾ ਇਹ ਫਰਜੰਦ, ਜਿਸ ਵੀ ਕਾਰਜ ਵਿੱਚ ਕੁੱਦਦਾ ਹੈ, ਪੂਰੀ ਸ਼ਿੱਦਤ ਅਤੇ ਸਮੱਗਰਤਾ ਨਾਲ ਹੀ ਕੁੱਦਦਾ ਹੈ। ਜਿਵੇਂ ਉਹਦੀ ਕਲਾਕਾਰੀ ਅਤੇ ਨਿਰਦੇਸ਼ਨ ਕਲਾ ਦੀ ਧਾਂਕ ਕਿਸੇ ਤੋਂ ਗੁੱਝੀ ਨਹੀਂ ਹੈ, ਇਵੇਂ ਹੀ ਉਹਦੀ ਕਲਮ ਦਾ ਨਸ਼ਤਰ ਵੀ, ਸਮਾਜ ਸੱਭਿਆਚਾਰ ਵਿੱਚ ਪੈਦਾ ਹੋਣ ਵਾਲੀਆਂ ਕੁਰੀਤੀਆਂ ਨੂੰ ਤਿੱਖੀਆਂ ਚੋਭਾਂ ਨਾਲ ਛੱਲਣੀ ਕਰਨ ਦੀ ਸਮਰੱਥਾ ਰੱਖਦਾ ਹੈ।
Details