by ਅਸ਼ਵਨੀ ਅਹੂਜਾ

ਪ੍ਰਿੰਸੀਪਲ ਦੇ ਅਹੁਦੇ ਤੋਂ ਮੁਕਤ ਹੋਏ ਸ੍ਰੀ ਅਸ਼ਵਨੀ ਆਹੂਜਾ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦੇ ਉੱਘੇ ਲਿਖਾਰੀ ਹਨ। ਮੁੰਬਈ ਤੋਂ ਛਪਣ ਵਾਲੇ ਦੇ ਅੰਗਰੇਜ਼ੀ ਰਸਾਲਿਆਂ ਗਲਿਟਰਿੰਗ ਇੰਡੀਆ' ਅਤੇ 'ਦ ਆਬਜਰਵਰ ਆਫ ਮੈਨੇਜਮੈਂਟ ਐਜੂਕੇਸ਼ਨ' ਵਿੱਚ ਇਨ੍ਹਾਂ ਦੀਆਂ ਤਿੰਨ ਸਾਲਾਂ ਤੱਕ ਬਿਨਾਂ ਨਾਗਾ ਲਿਖਤਾਂ ਛਪਦੀਆਂ ਰਹੀਆਂ ਹਨ। ਲੇਖਕ ਦੀਆਂ ਹੁਣ ਤੱਕ ਗਿਆਰਾਂ ਕਿਤਾਬਾਂ ਛਪ ਚੁੱਕੀਆਂ ਹਨ। 'ਟੈਰੇਰਿਸਟ', 'ਕਲਮ ਕੀ ਭਲਾਸ਼ ਮੇਂ', 'ਏਕ ਚੂਹਾ ਮਰਾ ਹੂਆ', 'ਆਰਟਿਸਟ ਇਨ ਕਨਫਿਊਜ਼ਨ', 'ਲੈਟਸ ਰਾਈਟ ਅਵਰ ਡੈਸਟਿਨੀ', 'ਸੀਕਰੇਟਸ ਆਫ ਹੈਲਥ ਬਿਊਟੀ ਐਂਡ ਹੈਪੀ ਲਾਈਫ', 'ਲਾਈਫ ਐਕਸ ਦਾ ਕਲਰ ਯੂ ਵਿਸ਼', 'ਏ ਪੋਰਟਰੇਟ ਆਫ ਬਰੋਕਨ ਸੈਡਸ', 'ਅਸ਼ਵਨੀ ਆਹੂਜਾ ਕੀ 'ਚੁਨਿੰਦਾ ਕਹਾਨੀਆਂ' ਅਤੇ 'ਕਿਸਮਤ ਮੁੱਠੀ 'ਚ', 'ਤੀਲਾ ਤੀਲਾ ਸੱਚ (ਪੰਜਾਬੀ) ਤਿਨਕਾ ਤਿਨਕਾ ਸਚ (ਹਿੰਦੀ) । ਸ੍ਰੀ ਆਹੂਜਾ ਹਫ਼ਤਾਵਾਰੀ ਪੱਤ੍ਰਿਕਾ ਸੀਮਾਵਰਤੀ ਨਿਊਜ਼ ਮੈਗਜ਼ੀਨ ਅਤੇ ਆਖਰੀ ਪੰਨਾ ਲਈ ਵੀ ਕਾਲਮ ਲਿਖਦੇ ਰਹੇ ਹਨ। ਹੁਣ ਉਹ ਦੈਨਿਕ ਹਿੰਦੀ ਅਖ਼ਬਾਰ ਅੰਮਿਤ ਬੋਲਾ ਦੇ ਸਾਹਿਤ ਸੰਪਾਦਕ ਹਨ।
Details