by Sukhinder , Dr. Dalbir Singh Kathuria

'ਪੰਜਾਬੀ ਬੋਲੀ ਅਤੇ ਵਿਰਸਾ' ਪੁਸਤਕ ਵਿੱਚ ਕੈਨੇਡਾ, ਇੰਡੀਆ, ਪਾਕਿਸਤਾਨ, ਯੂ.ਕੇ., ਯੂ.ਐਸ.ਏ. ਅਤੇ ਇਟਲੀ ਵਿੱਚ ਵੱਸਦੇ 30 ਤੋਂ ਵੱਧ ਪੰਜਾਬੀ ਲੇਖਕਾਂ/ਅਦੀਬਾਂ ਦੇ, ਵੱਖੋ ਵੱਖ ਵਿਸ਼ਿਆਂ ਉੱਤੇ, ਲਿਖੇ ਨਿਬੰਧ ਪੇਸ਼ ਕੀਤੇ ਗਏ ਹਨ. ਇਨ੍ਹਾਂ ਪੰਜਾਬੀ ਸਾਹਿਤਕਾਰਾਂ/ਅਦੀਬਾਂ ਨੇ, ਮੁੱਖ ਤੌਰ ਉੱਤੇ, ਹੇਠ ਲਿਖੇ ਵਿਸ਼ਿਆਂ ਉੱਤੇ ਆਪਣੇ ਨਿਬੰਧ ਲਿਖੇ ਹਨ: 'ਪੰਜਾਬੀ ਬੋਲੀ ਦੇ ਵਾਧੇ ਦੇ ਰਾਹ ਵਿੱਚ ਚੁਣੌਤੀਆਂ', 'ਪੰਜਾਬੀ ਬੋਲੀ ਅਤੇ ਪੰਜਾਬੀ ਬੱਚੇ', 'ਪੰਜਾਬੀ ਬੋਲੀ ਅਤੇ ਪੰਜਾਬ ਦੀ ਵੰਡ', ‘ਪੰਜਾਬੀ ਬੋਲੀ ਅਤੇ ਪ੍ਰਕਾਸ਼ਨ ਘਰਾਂ ਵੱਲੋਂ ਲੁੱਟ’, ‘ਪੰਜਾਬੀ ਬੋਲੀ ਅਤੇ ਰਾਜਸੀ ਵਿਤਕਰੇ', ‘ਪੰਜਾਬੀ ਬੋਲੀ, ਰੰਗਮੰਚ ਅਤੇ ਵਿਰਸਾ’, ‘ਪੰਜਾਬੀ ਬੋਲੀ ਅਤੇ ਵਿੱਦਿਅਕ ਸੰਸਥਾਵਾਂ'. 'ਮਾਂ-ਬੋਲੀ ਪੰਜਾਬੀ ਦੀ ਪਾਕਿਸਤਾਨ ਵਿੱਚ ਮੰਦਹਾਲੀ’, 'ਕੀ ਅਸੀਂ ਮਾਂ ਬੋਲੀ ਪੰਜਾਬੀ ਨੂੰ ਵਿਸਾਰ ਰਹੇ ਹਾਂ', 'ਪੰਜਾਬੀ ਗੀਤਾਂ ਨੂੰ ਅੰਗ੍ਰੇਜ਼ੀ ਬੋਲੀ ਦਾ ਤੜਕਾ`, ‘ਪੰਜਾਬੀ ਬੋਲੀ ਅਤੇ ਆਰਟੀਫੀਸ਼ਅਲ ਇੰਟੈਲੀਜੈਂਸ', 'ਪੰਜਾਬੀ ਬੋਲੀ ਦਾ ਵਿਰਸਾ', ‘ਪੰਜਾਬੀ ਬੋਲੀ ਅਤੇ ਅਨੇਕਾਂ ਪੰਜਾਬ`, 'ਪੰਜਾਬੀ ਬੋਲੀ ਕਦੇ ਨਹੀਂ ਮਰ ਸਕਦੀ', ‘ਮਾਂ-ਬੋਲੀ ਪੰਜਾਬੀ ਦੀ ਸਾਡੇ ਜੀਵਨ ਵਿੱਚ ਅਹਿਮੀਅਤ' ਅਤੇ 'ਮਾਂ-ਬੋਲੀ ਪੰਜਾਬੀ ਦਾ ਪੱਛਮੀ ਦੇਸ਼ਾਂ ਵਿੱਚ ਝੂਲਦਾ ਪ੍ਰਚਮ', ਸਾਨੂੰ ਉਮੀਦ ਹੈ ਕਿ ਇਸ ਪੁਸਤਕ ਵਿੱਚ ਪੇਸ਼ ਕੀਤੇ ਗਏ ਨਿਬੰਧ, ਦੇਸ-ਬਦੇਸ ਦੇ, ਪੰਜਾਬੀਆਂ ਵਿੱਚ ਮਾਂ-ਬੋਲੀ ਪੰਜਾਬੀ ਲਈ ਨਵੇਂ ਸਿਰੇ ਤੋਂ ਚੇਤਨਾ ਜਗਾਣਗੇ ਅਤੇ ਅਸੀਂ ਮਾਂ-ਬੋਲੀ ਪੰਜਾਬੀ ਨਾਲ ਜੁੜੇ ਸਰੋਕਾਰਾਂ ਵੱਲ ਵੀ ਧਿਆਨ ਦੇਣਾ ਸ਼ੁਰੂ ਕਰਾਂਗੇ, ਜਿਨ੍ਹਾਂ ਸਰੋਕਾਰਾਂ ਸਦਕਾ ਸਾਡੀਆਂ ਹਕੂਮਤਾਂ ਅਤੇ ਪੰਜਾਬੀ ਲੋਕ ਮਾਂ-ਬੋਲੀ ਵੱਲੋਂ ਅਵੇਸਲੇ ਹੁੰਦੇ ਜਾ ਰਹੇ ਹਨ.
Details