by Kamaljit Singh Banwait

ਕਮਲਜੀਤ ਸਿੰਘ ਬਨਵੈਤ ਪੰਜਾਬੀ ਮਾਂ ਬੋਲੀ ਦਾ ਬੇਹੱਦ ਸਤਿਕਾਰਤ ਹਸਤਾਖ਼ਰ ਹੈ। ਉਹ ਇਕ ਸੰਜੀਦਾ ਲੇਖਕ ਤੇ ਸੁਚੇਤ ਪੱਤਰਕਾਰ ਹੈ। ਇਹੋ ਵਜ੍ਹਾ ਹੈ ਕਿ ਯੂਨੀਵਰਸਿਟੀਆਂ ਵਿਚ ਐਮ.ਏ. ਦੀਆਂ ਕਲਾਸਾਂ 'ਚ ਉਸ ਦੀਆਂ ਕਿਤਾਬਾਂ ਪੜ੍ਹਾਈਆਂ ਜਾਣ ਲੱਗੀਆਂ ਹਨ। ਉਸ ਨੇ ਆਪਣੀਆਂ ਕਿਤਾਬਾਂ ਅੰਦਰ ਪ੍ਰਭਾਵਸ਼ਾਲੀ ਲੇਖਣੀ ਤੇ ਜ਼ਿੰਮੇਵਾਰਾਨਾ ਪੱਤਰਕਾਰਤਾ ਰਾਹੀਂ ਮੌਜੂਦਾ ਰਾਜਨੀਤਕ ਤਿਕੜਮਬਾਜ਼ੀਆਂ ਨੂੰ ਨੰਗਿਆਂ ਕੀਤਾ ਹੈ। ਉਹ ਵੀ ਸਬੂਤਾਂ ਨਾਲ। ਉਸ ਦੀ ਲੇਖਣੀ ਦੀ ਇਕ ਹੋਰ ਖ਼ਾਸੀਅਤ ਇਹ ਕਿ ਉਸ ਦੀ ਕਲਮ ਕਿਸੇ ਦੇ ਮੁਤਾਹਿਤ ਹੋ ਕੇ ਨਹੀਂ ਚਲਦੀ। ਉਹ ਤਾਂ ਆਫਰਾਂ ਨੂੰ ਵਗਾਹ ਕੇ ਪਰ੍ਹਾਂ ਮਾਰਦਾ ਹੈ। ਉਹਦੀ ਕਲਮ ਨੇ ਹਾਲੇ ਤਕ ਕਿਸੇ ਵੀ ਨਾਢੂ ਖਾਂ ਦੀ ਈਨ ਨਹੀਂ ਮੰਨੀ, ਉਹ ਪ੍ਰਭਾਵਸ਼ਾਲੀਆਂ ਦੀ ਟੈਂਅ ਵੀ ਨਹੀਂ ਮੰਨਦਾ, ਨਾ ਟਿੱਚ ਜਾਣਦੇ।
Details