by Govardhan Gabbi

ਜਦੋਂ ਮਾਂ ਜਿਊਂਦੀ ਹੁੰਦੀ ਹੈ ਤਾਂ ਉਹ ਬੱਚਿਆਂ ਪਿੱਛੇ ਦੌੜਦੀ ਰਹਿੰਦੀ ਹੈ। ਤੇ ਜਦੋਂ ਮਾਂ ਤੁਰ ਜਾਂਦੀ ਹੈ ਤਾਂ ਬੱਚੇ ਤਮਾਮ ਉਮਰ ਮਾਂ ਨੂੰ ਲੱਭਦੇ ਰਹਿੰਦੇ ग्रु...... (भाटा भथत) ਹੁਣ ਸਕੂਟਰਾਂ ਮੋਟਰਾਂ ਸਾਈਕਲਾਂ ਦਾ ਜ਼ਮਾਨਾ ਥੋੜਾ ਹੈ...ਅੱਜ ਕੱਲ੍ਹ ਤਾਂ ਚੌਥੇ ਦਰਜੇ ਵਾਲੇ ਕਰਮਚਾਰੀ ਵੀ 'ਅਲਟੋ' ਤੋਂ ਘੱਟ ਗੱਲ ਨਹੀਂ ਕਰਦੇ ...ਆਪਣਾ ਜੱਸਾ ਤਾਂ ਸੁੱਖ ਨਾਲ ਬਰਾਂਚ ਮੈਨੇਜਰ ਲੱਗੇ ਉਹ ਵੀ ਸਰਕਾਰੀ ਬੈਂਕ ਵਿੱਚ ਵੱਡਾ ਅਫ਼ਸਰ ਆ ਵੱਡੀ ਗੱਡੀ ਤਾਂ ਗੁਰਜੀਤ ਕੁਰੇ ਬਣਦੀ ਹੀ ਆ......(ਹਵਾ ਹਵਾਈ) ਗੋਗੀ ਤੈਨੂੰ ਪਤੈ ਕਈ ਸਾਨ੍ਹ ਕਾਲੇ ਰੰਗ ਦੇ ਹੁੰਦੇ ਪਰ ਲੋਕਾਂ ਨੇ ਉਹਨਾਂ ਦਾ ਨਾਮ ਗੋਰਾ ਰੱਖਿਆ ਹੁੰਦੈ...ਤੇ ਕੁੱਝ ਬੱਗੇ ਹੁੰਦੇ ਨੇ ਤੇ ਉਹਨਾਂ ਦਾ ਨਾਂ ਹੁੰਦਾ ਹੈ ਕਾਲੂ...ਇਹ ਸਾਲੇ ਕਾਲੇ ਗੋਰੇ ਸਾਨ੍ਹ ਸਾਰਾ ਦਿਨ ਰੰਗ ਬਿਰੰਗੀਆਂ ਗਵਾਚੀਆਂ ਕੱਟੀਆਂ-ਵੱਛੀਆਂ ਪਿੱਛੇ ਭੱਜਦੇ ਰਹਿੰਦੇ ਨੇ ਉਹ ਵੀ ਉਹ ਜਿਹੜੀਆਂ ਲਫੰਡਰਾਂ ਹੁੰਦੀਆਂ ਨੇ.....(ਮੁਆਤੇ) ਤੂੰ ਤਾਂ ਭਰਾਵਾ ਮੈਨੂੰ ਇੰਜ ਪੁੱਛ ਰਿਹੈਂ ਜਿਵੇਂ ਮੈਂ ਕੋਈ ਮਹਾਨ ਹਸਤੀ ਹੋਵਾਂ ਭਰਾਵਾ ਮੈਂ ਇੱਕ ਜੱਲਾਦ ਹਾਂ... ਕਸਾਈ ਨਹੀਂ ਹਾਂ...ਆਪਣੇ ਬਾਰੇ ਕੀ ਦੱਸਾਂ...ਪੁਸ਼ਤ ਦਰ ਪੁਸ਼ਤ ਸਾਡਾ ਪਰਿਵਾਰ ਇਹ ਜੱਲਾਦਪੁਣਾ ਕਰਦਾ ਆ विग वै...... (सॅलार)
Details