by Dr. Balwinder Kaur

ਡਾ. ਬਲਵਿੰਦਰ ਕੌਰ ਡਾ. ਬਲਵਿੰਦਰ ਕੌਰ ਮਿਹਨਤੀ ਅਧਿਆਪਕ ਅਤੇ ਸਿਰੜੀ ਖੋਜੀ ਹਨ। ਪੀਐੱਚ. ਡੀ. ਦੇ ਖੋਜ ਕਾਰਜ ਤੋਂ ਬਾਅਦ ਨਿਰੰਤਰ ਖੋਜ ਨਾਲ ਜੁੜੇ ਹੋਣਾ ਇਸ ਦਾ ਪ੍ਰਮਾਣ ਹੈ। ਹਥਲੀ ਪੁਸਤਕ ਤੋਂ ਪਹਿਲਾਂ ਉਹ "ਧਨੀ ਰਾਮ ਚਾਤ੍ਰਿਕ ਦਾ ਪ੍ਰਸੰਗਿਕ ਸ਼ਬਦ ਜਗਤ” ਅਤੇ ਸਮਾਜਿਕ ਅਤੇ ਮਾਨਸਿਕ ਦਵੰਦ ਦਾ ਪ੍ਰਤੱਖਣ (ਪ੍ਰੀਤਮਾ ਦੋਮੇਲ ਦੀ ਪੁਸਤਕ 'ਵੇਲਿਆਂ ਦੇ ਵਹਿਣ' ਦੇ ਸੰਦਰਭ ਵਿਚ) ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕੇ ਹਨ। ਹਥਲੀ ਕਿਤਾਬ “ਗੁਰੂ ਨਾਨਕ ਦਾ ਵਿਚਾਰਧਾਰਾਈ ਪਰਿਪੇਖ" ਦੇ ਉਹ ਸੰਪਾਦਕ ਹਨ। ਇਹ ਕਿਤਾਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿਭਿੰਨ ਪੱਖਾਂ ਜਿਵੇਂ ਅੰਤਰ-ਧਰਮ ਸੰਵਾਦ, ਸਮਾਜਿਕ ਚੇਤਨਾ, ਕੁਦਰਤ ਚਿੰਤਨ ਆਦਿ ਨੂੰ ਉਭਾਰਦੀ ਹੈ। ਅਜੋਕੇ ਸੰਦਰਭ ਵਿਚ ਵਿਸ਼ਵ ਦੇ ਕਲਿਆਣਕਾਰੀ ਉਦੇਸ਼ ਲਈ ਅਜਿਹਾ ਯਤਨ ਸਾਰਥਕ ਹੋਵੇਗਾ। ਡਾ. ਹਰਪ੍ਰੀਤ ਕੌਰ ਸਹਾਇਕ ਪ੍ਰੋਫ਼ੈਸਰ (ਪੰਜਾਬੀ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ
Details