by Gurvinder Singh

"ਪੰਜਾਬੀ ਨਾਵਲ ਵਿਚ ਕਿਰਸਾਣੀ ਜੀਵਨ ਦੀ ਪੇਸ਼ਕਾਰੀ" ਗੁਰਵਿੰਦਰ ਸਿੰਘ ਦੀ ਪਲੇਠੀ ਪੁਸਤਕ ਹੈ। ਜਿਸ ਵਿਚ ਉਸਨੇ ਪੰਜਾਬ ਦੇ ਪੇਂਡੂ ਸਮਾਜ ਸਭਿਆਚਾਰ ਅਤੇ ਖੇਤੀਬਾੜੀ ਜੀਵਨ ਦਾ ਪਰਤ ਦਰ ਪਰਤ ਉਲੇਖ ਕੀਤਾ ਹੈ। ਇਸ ਲਿਖਤ ਵਿੱਚ ਉਸ ਨੇ ਕੁਝ ਨਾਮਵਰ ਨਾਵਲਕਾਰਾਂ ਦੀਆਂ ਲਿਖਤਾਂ ਨੂੰ ਅਧਾਰ ਬਣਾ ਕੇ ਪੰਜਾਬੀਪੇਂਡੂ ਜੀਵਨ ਦੇ ਧਰਾਤਲ 'ਚੋਂ ਖੁੱਬੇ ਹੋਏ ਹਰ ਵਰਗ ਦੇ ਉਨ੍ਹਾਂ ਲੋਕਾਂ ਦੇ ਜੀਵਨ ਸਫ਼ਰ ਦੀ ਗੱਲ ਕੀਤੀਹੈ, ਜੋ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਪੰਜਾਬੀ ਕਿਰਸਾਣੀ ਨਾਲ ਜੁੜੇ ਆਉਂਦੇ ਹਨ । ਉਸ ਦੀ ਇਹ ਪਲੇਠੀ ਪੁਸਤਕ ਵਿਚ ਇਨ੍ਹਾਂ ਤਮਾਮ ਲੋਕਾਂ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦੇ ਵਿਸ਼ਲੇਸ਼ਣ ਅਤੇ ਚਿਤਰਨ ਦਾ ਬਾ-ਕਮਾਲ ਤਰਤੀਬ ਨਾਲ ਬਿਰਤਾਂਤ ਸਿਰਜਿਆ ਗਿਆ ਹੈ । ਮੈਂ ਉਮੀਦ ਰੱਖਦਾ ਹਾਂ 'ਗੁਰਵਿੰਦਰ ਸਿੰਘ' ਦਾ ਪੰਜਾਬੀ ਸਾਹਿਤ ਵਿੱਚ ਇਹ ਪਲੇਠਾ ਕਦਮ ਪੰਜਾਬੀ ਪਾਠਕਾਂ ਅਤੇ ਵਿਦਵਾਨਾਂ ਵੱਲੋਂ ਸਲਾਹਿਆ ਜਾਵੇਗਾ।
Details