by Prem Sarup Chhajli

ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਬਹਾਦਰਾਂ ਦੀ ਕਤਾਰ ਬੜੀ ਲੰਮੀ ਹੈ। ਆਪਣੀ ਸਰਜ਼ਮੀਂ ਨੂੰ ਬਰਤਾਨਵੀ ਸਾਮਰਾਜ ਤੋਂ ਮੁਕਤ ਕਰਾਉਣ ਲਈ ਸਿਰਲੱਥ ਯੋਧਿਆਂ ਦਾ ਇਤਿਹਾਸ ਫਰੋਲਦਿਆਂ ਸੱਚਮੁੱਚ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਜਦੋਂ ਅਸੀਂ ਉਨ੍ਹਾਂ ਬਾਰੇ ਜਾਣਦੇ ਹਾਂ ਕਿ ਉਨ੍ਹਾਂ ਨੇ ਅਸਹਿ ਤਸੀਹੇ ਜਰਦਿਆਂ, ਜੇਲ੍ਹਾਂ ਦੀਆਂ ਕਾਲ ਕੋਠੜੀਆਂ ਨੂੰ ਹੀ ਘਰ ਬਣਾ ਲਿਆ, ਪਰ ਸੀਅ ਨਹੀਂ ਵੱਟੀ, ਹੱਸ ਕੇ ਫਾਂਸੀ ਦੇ ਰੱਸੇ ਚੁੰਮਦਿਆਂ ਆਪਣਾ ਜੀਵਨ ਹੀ ਪਿਆਰੇ ਲੋਕਾਂ ਦੀ ਮੁਕਤੀ ਲਈ ਲਾ ਦਿੱਤਾ । ਸਾਨੂੰ ਉਨ੍ਹਾਂ 'ਤੇ ਫ਼ਖ਼ਰ ਮਹਿਸੂਸ ਹੁੰਦਾ ਹੈ। ਉਹ ਚਾਹੇ 1857 ਦੀ ਕ੍ਰਾਂਤੀ ਦੇ ਬਾਗ਼ੀ ਹੋਣ, ਗ਼ਦਰ ਲਹਿਰ ਦੇ ਗ਼ਦਰੀ ਬਾਬੇ ਹੋਣ, ਬੱਬਰ ਲਹਿਰ ਦੇ ਮਰਜੀਵੜੇ ਹੋਣ, ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਹੋਣ, ਹਿੰਦੋਸਤਾਨ ਸਮਾਜਵਾਦੀ ਪਰਜਾਤੰਤਰ ਸੰਘ ਦੇ ਕ੍ਰਾਂਤੀਕਾਰੀ ਹੋਣ, ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਹੋਣ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਅੰਗਰੇਜ਼ ਸਰਕਾਰ ਨਾਲ ਮੱਥਾ ਲਾਉਣ ਵਾਲੇ ਹਜ਼ਾਰਾਂ ਬੇਨਾਮ ਸ਼ਹੀਦ ਹੋਣ, ਸਭ ਦਾ ਇੱਕ ਹੀ ਉਦੇਸ਼ ਸੀ- ਹਿੰਦੋਸਤਾਨ ਨੂੰ ਬ੍ਰਿਟਿਸ਼ ਸਾਮਰਾਜ ਦੇ ਚੁੰਗਲ ਤੋਂ ਆਜ਼ਾਦ ਕਰਾਉਣਾ ਉਨ੍ਹਾਂ ਦੇ ਇਸ ਨਿਸ਼ਕਾਮ ਮੰਤਵ ਅੱਗੇ ਸਿਰ ਝੁਕਦਾ ਹੈ । ਸਾਰੇ ਕ੍ਰਾਂਤੀਕਾਰੀਆਂ ਨੂੰ ਸਲਾਮ! ਪ੍ਰੇਮ ਸਰੂਪ ਛਾਜਲੀ
Details