by ਸੁਰਜੀਤ ਸਿੰਘ

ਵੱਡੇ ਬੰਦੇ ਸਿਰਫ਼ ਉਹ ਨਹੀਂ ਹੁੰਦੇ ਜੋ ਆਪਣੇ ਜਿਉਂਦੇ ਜੀਅ ਵੱਡੇ ਕੰਮ ਕਰਦੇ ਹਨ ਸਗੋਂ ਉਹ ਵੀ ਹੁੰਦੇ ਹਨ ਜੋ ਆਪਣੀ ਕਰਨੀ ਨਾਲ ਇਹ ਸਿਖਾਉਂਦੇ ਹਨ ਕਿ ਛੋਟੇ ਵੱਡੇ ਸਾਰੇ ਕੰਮ ਕਿਵੇਂ ਕਰਨੇ ਹਨ। ਉਹ ਇਹ ਵੀ ਸਿਖਾਉਂਦੇ ਹਨ ਕਿ ਆਪਣੇ ਬੋਲਾਂ, ਸੋਚਾਂ ਤੇ ਕਰਨੀਆਂ ਵਿੱਚ ਇੱਕਸੁਰਤਾ ਕਿਵੇਂ ਲਿਆਉਣੀ ਹੈ, ਆਪਣੇ ਆਦਰਸ਼ਾਂ ਨੂੰ ਆਪਣੇ ਕਿਰਦਾਰ ਤੇ ਕਰਨੀ ਵਿੱਚ ਕਿਵੇਂ ਢਾਲਣਾ ਹੈ। ਬਾਹੀਆ ਸਾਹਿਬ ਸਾਨੂੰ ਇਹ ਸਭ ਸਿਖਾ ਕੇ ਗਏ ਹਨ, ਸਾਨੂੰ ਉਹਨਾਂ ਦੇ ਹੋਣ 'ਤੇ ਜੋ ਭਰੋਸਾ ਸੀ ਉਹ ਹੁਣ ਸਾਡੇ ਕਿਰਦਾਰਾਂ ਦਾ ਜਲੌਅ ਬਣ ਕੇ ਸਾਹਮਣੇ ਆਵੇ ਤਾਂ ਅਸੀਂ ਸੱਚਮੁੱਚ ਉਨ੍ਹਾਂ ਨੂੰ ਆਪਣੇ ਅੰਦਰ ਜ਼ਿੰਦਾ ਮਹਿਸੂਸ ਕਰ ਸਕਦੇ ਹਾਂ। ਇਹ ਸਿਮਰਤੀ ਗ੍ਰੰਥ ਵੀ ਬਾਹੀਆ ਸਾਹਿਬ ਦੀ ਸ਼ਖ਼ਸੀਅਤ ਦੇ ਉਨ੍ਹਾਂ ਜਨਤਕ ਪਾਸਾਰਾਂ ਨੂੰ ਸੰਭਾਲਣ ਦਾ ਇੱਕ ਯਤਨ ਹੈ, ਜਿਨ੍ਹਾਂ ਤੋਂ ਅਸੀਂ ਰੌਸ਼ਨੀ ਲੈ ਸਕਦੇ ਹਾਂ। ਉਨ੍ਹਾਂ ਦੇ ਜਾਣ ਦੇ ਝੋਰੇ ਨੂੰ ਉਨ੍ਹਾਂ ਦੀ ਸਾਡੇ ਨਾਲ ਹਮੇਸ਼ਾ ਮੌਜੂਦ ਹੋਣ ਦੇ ਗੌਰਵ ਨਾਲ ਬਦਲਣ ਦੇ ਯਤਨ ਵਜੋਂ ਅਸੀਂ ਇਸ ਸਿਮਰਤੀ ਗ੍ਰੰਥ ਨੂੰ ਤੁਹਾਡੇ ਸਨਮੁਖ ਪੇਸ਼ ਕਰ ਰਹੇ ਹਾਂ।
Details