by Gurdeep Singh Waraich

ਗੁਰਦੀਪ ਸਿੰਘ ਵੜੈਚ ਪੰਜਾਬੀ ਸਾਹਿਤ ਜਗਤ ਵਿੱਚ ਹੁਣ ਕਿਸੇ ਜਾਣ-ਪਛਾਣ ਦਾ ਮੋਹਤਾਜ ਨਹੀਂ ਰਿਹਾ। ਉਸ ਦੀ ਸਾਹਿਤ ਸਿਰਜਣਾ ਦੇ ਸਰੋਤ ਉਸ ਦੇ ਸੰਸਮਰਣ ਹੁੰਦੇ ਹਨ। ਹੱਥਲੀ ਪੁਸਤਕ ਵਿੱਚ ਉਹ ਕਮਜ਼ੋਰ, ਬੇਬਸ ਅਤੇ ਲਿਤਾੜੇ ਜਿਉਂਦੇ-ਜਾਗਦੇ ਪਾਤਰਾਂ ਦੀ ਆਵਾਜ਼ ਲੈ ਕੇ ਪਾਠਕਾਂ ਦੇ ਰੂਬਰੂ ਹੋਇਆ ਹੈ। ਇਹੋ ਜਿਹੇ ਅਣਗੌਲ਼ੇ ਅਨੇਕ ਪਾਤਰ ਸਾਡੇ ਇਰਦ-ਗਿਰਦ ਘੁੰਮਦੇ-ਫ਼ਿਰਦੇ ਨਜ਼ਰ ਆਉਂਦੇ ਹਨ। ਲੇਖਕ ਦੀ ਸੰਵੇਦਨਸ਼ੀਲਤਾ ਨੇ ਇਨ੍ਹਾਂ ਸਧਾਰਨ ਪਾਤਰਾਂ ਨੂੰ ਅਸਧਾਰਨ ਬਣਾ ਦਿੱਤਾ ਹੈ। ਜਿਹੜਾ ਸੰਦੇਸ਼ ਉਹ ਦੇਣਾ ਚਾਹੁੰਦਾ ਹੈ, ਉਹ ਸਾਰਥਕ ਹੈ ਅਤੇ ਅੱਜ ਦੇ ਸਮੇਂ ਦੀ ਲੋੜ ਵੀ। ਸੰਤਵੀਰ ਨਾਵਲਕਾਰ
Details