by Balbir Kaur Raikoti

ਪਿਆਰੇ ਬੱਚਿਓ ਮਾਂ-ਬੋਲੀ ਪੰਜਾਬੀ ਸਾਡੀ ਵਿਰਾਸਤ ਹੈ, ਸਾਡੀ ਹੋਂਦ ਹੈ। ਸਾਡੀ ਵਿਰਾਸਤ ਪੰਜਾਬੀ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ ਰਹੇਗਾ, ਇਸ ਲਈ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਪੰਜਾਬੀ ਬੋਲਣੀ, ਪੜ੍ਹਨੀ ਤੇ ਲਿਖਣੀ ਚਾਹੀਦੀ ਹੈ। ਤੁਸੀਂ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਸਿੱਖੋ ਪਰੰਤੂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਹਮੇਸ਼ਾ ਪਹਿਲੇ ਨੰਬਰ 'ਤੇ ਰੱਖਣਾ ਹੈ। ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਤੁਹਾਡੇ ਸਾਰਿਆਂ ਲਈ ਚੰਗੀਆਂ ਕਿਤਾਬਾਂ ਮੁਹੱਈਆ ਕਰਵਾਉਣਾ ਆਪਣਾ ਫਰਜ਼ ਸਮਝਦੀ ਹੈ ਅਤੇ ਸਮੁੱਚੀ ਟੀਮ ਵਲੋਂ ਇਹ ਫਰਜ਼ ਬੜੀ ਦ੍ਰਿੜਤਾ ਨਾਲ ਨਿਭਾਇਆ ਜਾ ਰਿਹਾ ਹੈ। ਮੈਂ ਆਪਣੇ ਵੱਲੋਂ ਜਿੱਥੇ ਇਸ ਬਾਲ ਪੁਸਤਕ ਦੀ ਮੁੱਖ ਸੰਪਾਦਿਕਾ ਅਤੇ ਸਹਿ ਸੰਪਾਦਿਕਾ ਦਾ ਧੰਨਵਾਦ ਕਰਦਾ ਹਾਂ, ਉੱਥੇ ਹੀ 'ਸਮੇਂ ਦੀ ਕਦਰ' ਬਾਲ ਕਹਾਣੀਆਂ ਦੀ ਇਸ ਪੁਸਤਕ ਲਈ ਭੇਜੀਆਂ ਕਹਾਣੀਆਂ ਲਈ, ਕਹਾਣੀਕਾਰਾਂ ਦਾ ਧੰਨਵਾਦ ਕਰਦਾ ਹਾਂ। ਪਿਆਰੇ ਬੱਚਿਆਂ ਲਈ ਢੇਰ ਸਾਰਾ ਪਿਆਰ ਤੇ ਆਸ਼ੀਰਵਾਦ। ਡਾ. ਦਲਬੀਰ ਸਿੰਘ ਕਥੂਰੀਆ
Details