by Balwinder Singh Bhullar

ਕਹਾਣੀ ਦਾ ਇੱਕ ਖੂਬਸੂਰਤ ਪੱਖ ਇਹ ਵੀ ਹੈ, ਕਿ ਜਿਸ ਸਮੇਂ ਵਿੱਚ ਕਹਾਣੀ ਦੀ ਰਚਨਾ ਹੁੰਦੀ ਹੈ, ਉਸ ਸਮੇਂ ਦੇ ਸੱਭਿਆਚਾਰ, ਆਰਥਿਕ, ਸਮਾਜਿਕ, ਰਾਜਨੀਤਿਕ ਪੱਖਾਂ ਨੂੰ ਵੀ ਕਹਾਣੀ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ । ਇਸ ਤਰ੍ਹਾਂ ਸਦੀਆਂ ਦਾ ਇਤਿਹਾਸ ਸੰਭਾਲਿਆ ਜਾ ਚੁੱਕਾ ਹੈ। ਜਿਵੇਂ-ਜਿਵੇਂ ਸਮੇਂ ਦੇ ਹਾਲਾਤਾਂ ਨੇ ਕਰਵਟ ਲਈ ਹੈ, ਉਸੇ ਤਰ੍ਹਾਂ ਕਹਾਣੀ ਆਪਣਾ ਰੂਪ ਬਦਲਦੀ ਰਹੀ ਹੈ। ਕਹਾਣੀਕਾਰ ਜਦੋਂ ਵੀ ਕਹਾਣੀ ਦੀ ਰਚਨਾ ਕਰਦਾ ਹੈ, ਸਮੇਂ ਦੇ ਹਾਲਾਤ ਮੱਲ-ਮੱਲੀ ਉਸ ਵਿੱਚ ਸ਼ਾਮਲ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਕਹਾਣੀ ਅਗਲੀਆਂ ਪੀੜ੍ਹੀਆਂ ਲਈ ਇਤਿਹਾਸਕ ਬਣ ਜਾਂਦੀ ਹੈ । ਸੱਚ ਇਹ ਹੈ ਕਿ ਸਾਹਿਤ ਸਮਾਜ 'ਚੋਂ ਰਚਿਆ ਜਾਂਦਾ ਹੈ, ਸਮਾਜ ਲਈ ਰਚਿਆ ਜਾਂਦਾ ਹੈ ਅਤੇ ਸਮਾਜ ਦੇ ਸੁਧਾਰ ਦਾ ਆਧਾਰ ਬਣਦਾ ਹੈ। ਮੈਂ ਆਪਣੀ ਸਮਰੱਥਾ ਅਨੁਸਾਰ ਇਸ ਕਾਰਜ ਦੀ ਪੂਰਤੀ ਲਈ ਯਤਨ ਕੀਤਾ ਹੈ ਅਤੇ ਕਰਦਾ ਰਹਾਂਗਾ । ਬਲਵਿੰਦਰ ਸਿੰਘ ਭੁੱਲਰ
Details