by ਡਾ. ਗੁਰਪ੍ਰੀਤ ਕੌਰ

'ਨਿਸਚੈ ਕਰ ਅਪਣੀ ਜੀਤ ਕਰੋਂ' ਕਰਨਲ ਸੁਨੀਲ ਕੋਟਨਾਲਾ ਦਾ ਰਚਿਤ ਨਾਵਲ 'Holy Warriors' ਦਾ ਪੰਜਾਬੀ ਅਨੁਵਾਦ ਡਾ. ਗੁਰਪ੍ਰੀਤ ਕੌਰ ਦਾ ਕੀਤਾ ਹੋਇਆ ਹੈ। ਇਹ ਨਾਵਲ ਆਪਣੀ ਹੀ ਤਰ੍ਹਾਂ ਦਾ ਬਿਰਤਾਂਤ ਹੈ ਜਿਹੜਾ ਕਸ਼ਮੀਰ ਦੀ ਆਤੰਕੀ ਸਮੱਸਿਆ ਨਾਲ ਖਹਿੰਦਾ ਹੈ। ਬਿਰਤਾਂਤ ਵਿਚ ਸੱਤ ਚੁਣੇ ਹੋਏ ਫ਼ੌਜੀਆਂ ਨੰੂ ਜੀਵਨ ਅਤੇ ਮੌਤ ਦੇ ਮਿਸ਼ਨ 'ਤੇ ਭੇਜਿਆ ਜਾਂਦਾ ਹੈ। ਇਹ ਜਵਾਨ ਅੱਤਵਾਦੀ ਸਫ਼ਾਂ ਵਿਚ ਅੱਤਵਾਦੀ ਬਣ ਕੇ ਵਿਚਰਦੇ ਹਨ। ਅੱਤਵਾਦੀ ਸਮੂਹ ਕਸ਼ਮੀਰੀ ਨੌਜਵਾਨਾਂ ਨੰੂ 'ਜਹਾਦ' ਲਈ ਭੜਕਾ ਕੇ ਰਾਜਸੀ ਹਿੱਤਾਂ ਨੰੂ ਸਾਧਣਾ ਚਾਹੰੁਦੇ ਹਨ। ਅਖਾੳੁਤੀ ਮੁਲਾਣਿਆਂ ਦੁਆਰਾ ਕੁਰਾਨ ਦੇ ਕੀਤੇ ਗਲਤ ਅਰਥਾਂ ਰਾਹੀਂ ਧਰਮ ਦੀ ਪੁੱਠ ਦੇ ਕੇ ਸਮੁੱਚੇ ਵਾਤਾਵਰਣ ਨੰੂ ਗੰਦਲਾ ਕਰ ਦਿੱਤਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਅੱਤਵਾਦੀ ਜਨਤਕ ਥਾਵਾਂ ਉੱਪਰ ਹਲਚਲ ਮਚਾ ਦਿੰਦੇ ਹਨ। ਪਾਕਿਸਤਾਨ ਦੁਆਰਾ ਦਿੱਤਾ ਜਾਣ ਵਾਲਾ ਪੈਸਾ ਰਾਜਸੀ ਹਿੱਤਾਂ ਦੀ ਪੂਰਤੀ ਦਾ ਧਾਰਨੀ ਹੈ।
Details