by Dr. Jagtar Singh Joga

ਮੱਘਰ ਸਿੰਘ ਅਸਾਡੇ ਸਮਾਜ ਦੇ ਪੀੜਤ, ਥੁੜ੍ਹਾਂ ਮਾਰੇ ਅਤੇ ਆਰਥਿਕ ਅਨਿਆਂ ਸਹਿਣ ਵਾਲੇ ਵਰਗ ਲਈ ਸੰਘਰਸ਼ਸ਼ੀਲ ਅਤੇ ਅਹਿਮ ਹੋਂਦ ਸੀ। ਓਮ ਪ੍ਰਕਾਸ਼ ਗਾਸੋ ਮੱਘਰ ਸਿੰਘ ਤੇ ਉਸ ਦੇ ਸਾਥੀਆਂ ਨੇ ਜਾਨ ਦੀ ਪਰਵਾਹ ਕੀਤੇ ਬਗ਼ੈਰ ਹਰ ਥਾਂ ਘੋਲਾਂ ਦੀ ਅਗਵਾਈ रीठी। ਸਮਰਜੀਤ ਸਿੰਘ ਅਜ਼ਾਦ ਸਾਥੀ ਮੱਘਰ ਸਿੰਘ ਕੁਲਰੀਆਂ 19 ਮਹੀਨੇ 19 ਦਿਨ ਤੱਕ ਵੱਖ-ਵੱਖ ਜੇਲ੍ਹਾਂ ਅੰਦਰ ਕ੍ਰਾਂਤੀਕਾਰੀ ਬਹਾਦਰਾਂ ਵਾਂਗ ਮੁਸ਼ਕਲਾਂ ਹੰਢਾਉਂਦਾ ਰਿਹਾ ਅਤੇ ਜੇਲ੍ਹ ਦੀਆਂ ਕੰਧਾਂ 'ਤੇ ਵੀ ਕ੍ਰਾਂਤੀ ਦੇ ਗੀਤ ਲਿਖਦਾ ਰਿਹਾ, ਜਦ ਤੱਕ ਉਸ ਨੂੰ ਸਰਕਾਰ ਨੇ ਐਮਰਜੈਂਸੀਖ਼ਤਮ ਕਰਕੇ ਖ਼ੁਦ ਰਿਹਾਅ ਨਹੀਂ ਕੀਤਾ। ਗੁਰਦਿਆਲ ਸਿੰਘ ਸ਼ੀਤਲ ਮੱਘਰ ਸਿੰਘ ਦਾ ਇੱਕ ਵੱਡਾ ਗੁਣ ਸੀ ਕਿ ਉਹ ਹਰ ਤਰ੍ਹਾਂ ਦੀ ਜੋਖਮ ਭਰੀ ਸਰਗਰਮੀ 'ਚ ਕੁੱਦਣ ਲਈ ਤਿਆਰ ਰਹਿੰਦਾ ਸੀ ਅਤੇ ਲੋਕ ਸੇਵਾ ਲਈ ਪੂਰੀ ਤਰ੍ਹਾਂ ਅਰਪਿਤ ਤੇ ਸਮਰਪਿਤ ਸੀ। ਮੇਜਰ ਸਿੰਘ ਦਰੀਆਪੁਰ ਮੱਘਰ ਸਿੰਘ 'ਜਨਤਕ ਸੰਘਰਸ਼ਾਂ ਦਾ ਤੇਨੀਂ ਸੀ। ਬਾਕੀ ਕਾਫ਼ਲੇ ਉਹਦੇ ਉਦਾਲੇ ਘੁੰਮਦੇ ਨਜ਼ਰ ਆਉਂਦੇ ਸਨ। ਜਗਰੂਪ ਸਿੰਘ ਝੁਨੀਰ ਸਾਥੀ ਕੁਲਰੀਆਂ ਸਮੇਤ ਹੋਰ ਸਾਥੀਆਂ ਦੇ ਜੋ ਹਰ ਰੋਜ਼ 30-30 ਕਿਲੋਮੀਟਰ ਤੱਕ ਸਫ਼ਰ ਕਰਦੇ, ਪੁਲਸੀ ਧਾੜਾਂ ਨਾਲ ਲੁਕਣ ਮੀਚੀ ਖੇਡਦੇ, ਸੰਘਰਸ਼ ਨੂੰ ਸਹੀ ਅਗਵਾਈ ਦਿੰਦੇ ਅਤੇ ਉਸ ਨੂੰ ਹੋਰ ਪਰਚੰਡ ਕਰਦੇ ਰਹੇ। ਸੁਖਦੇਵ ਸਿੰਘ ਪਾਂਧੀ ਮੈਂ ਮੱਘਰ ਸਿੰਘ ਦੀਦਲੇਰੀ, ਸਾਥੀਆਂ ਪ੍ਰਤੀ ਵਫ਼ਾਦਾਰੀ ਤੇ ਸਮਝਦਾਰੀ ਨੂੰ ਬਹੁਤ ਨੇੜਿਉਂ ਦੇਖਿਆ। ਵੈਸੇ ਤਾਂ ਮੱਘਰ ਸਿੰਘ ਅਕਸਰ ਹੀ ਇਹ ਕਿਹਾ ਕਰਦਾ ਸੀ ਕਿ ਜੇਕਰ ਲੀਡਰਸ਼ਿੱਪ ਨਾ ਭੱਜੇ ਤਾਂ ਲੋਕ ਨਹੀਂ ਭੱਜਦੇ ਹੁੰਦੇ। ਸੁਖਦੇਵ ਸਿੰਘ ਭੁਪਾਲ
Details