by Rabinder Singh Rabbi

ਪੰਜਾਬੀ ਸ਼ਬਦ—ਜੋੜਾਂ ਸੰਬੰਧੀ ਸਾਰੇ ਇੱਕਮਤ ਨਹੀਂ ਹਨ। ਵਿਦਵਾਨਾਂ ਵਿੱਚ ਮੱਤਭੇਦ ਹੈ। ਅਦਾਰਿਆਂ ਵਿੱਚ ਮੱਤਭੇਦ ਹੈ। ਸੰਸਥਾਵਾਂ ਵਿੱਚ ਮੱਤਭੇਦ ਹੈ। ਡਾ. ਹਰਕੀਰਤ ਸਿੰਘ ਦੇ ‘ਸ਼ਬਦ—ਜੋੜ ਕੋਸ਼’ ਤੋਂ ਬਾਅਦ ਕੋਈ ਵੀ ਸਮੂਹਿਕ ਕਾਰਜ ਨਹੀਂ ਕੀਤਾ ਗਿਆ, ਜਿਨ੍ਹਾਂ ਬਾਰੇ ਸਾਰੇ ਇੱਕਮਤ ਹੋਣ। ਇਕੱਲੇ—ਦੁਕੱਲੇ ਵਿਦਵਾਨ ਨੇ ਆਪਣੇ ਪੱਧਰ ਉੱਤੇ ਜਤਨ ਕੀਤਾ ਹੈ ਪਰ ਉਹ ਸੰਪੂਰਨ ਨਹੀਂ ਹੈ। ਡਾ. ਹਰਕੀਰਤ ਸਿੰਘ ਦੇ ‘ਸ਼ਬਦ—ਜੋੜ ਕੋਸ਼’ ਨੂੰ ਵੀ ਨਵਿਆਉਣ ਦੀ ਅਤਿਅੰਤ ਲੋੜ ਹੈ। ਪੰਤਾਲ਼ੀ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ ਜਿਵੇਂ ਉਸ ਸਮੇਂ 500 ਦੇ ਕਰੀਬ ਲੇਖਕਾਂ, ਆਲੋਚਕਾਂ, ਪੱਤਰਕਾਰਾਂ ਅਤੇ ਪੰਜਾਬੀ ਪ੍ਰੇਮੀਆਂ ਨੇ ਇਹ ਕਾਰਜ ਵਿੱਢਿਆ ਸੀ, ਅੱਜ ਵੀ ਅਜਿਹੀ ਹੀ ਲੋੜ ਹੈ।
Details