by ਡਾ. ਕਮਲਜੀਤ ਸਿੰਘ

ਡਾ. ਕਮਲਜੀਤ ਸਿੰਘ ਨੇ ਪਿੰਡ ਦੌਣ ਕਲਾਂ (ਪਟਿਆਲਾ) ਵਿਖੇ 28 ਨਵੰਬਰ, 1977 ਨੂੰ ਸ੍ਰੀਮਤੀ ਮਾਤਾ ਕੁਲਵਿੰਦਰ ਕੌਰ ਅਤੇ ਪਿਤਾ ਸ੍ਰ. ਅਮਰ ਸਿੰਘ ਦੇ ਘਰ ਜਨਮ ਲਿਆ। ਪਹਿਲੀ ਕਲਾਸ ਤੋਂ ਦਸਵੀਂ ਕਲਾਸ ਤੱਕ ਪਿੰਡ ਦੇ ਹੀ ਸਕੂਲ ਤੋਂ ਵਿੱਦਿਆ ਗ੍ਰਹਿਣ ਕੀਤੀ। ਬੀ. ਏ. ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਅਤੇ ਐੱਮ. ਏ. ਪੰਜਾਬੀ (ਆਨਰਜ਼) ਪੰਜਾਬੀ ਯੂਨੀਵਰਸਿਟੀ ਤੋਂ ਕੀਤੀ। ਜੂਨ, 1999 ਵਿੱਚ ਐੱਮ. ਏ. (ਆਨਰਜ਼) ਦੀ ਪੜ੍ਹਾਈ ਖ਼ਤਮ ਹੁੰਦੇ ਸਾਰ ਹੀ ਲੈਕਚਰਾਰਸ਼ਿਪ ਸਬੰਧੀ UGCNET ਪਾਸ ਕਰਕੇ ਸੰਨ 2000 ਵਿੱਚ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਆਪਣੀ ਨੌਕਰੀ ਦਾ ਆਗਾਜ਼ ਕੀਤਾ। ਲਗਾਤਾਰ ਜੁਲਾਈ 2011 ਤੱਕ ਬਤੌਰ ਪੰਜਾਬੀ ਲੈਕਚਰਾਰ ਦੀ ਸੇਵਾ ਨਿਭਾਉਂਦੇ ਹੋਏ ਆਪ ਨੇ Ph.D ਦੀ ਡਿਗਰੀ 2004 ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।
Details