by Gursewak Lambi

ਹਰ ਬੰਦੇ ਦੀ ਜ਼ਿੰਦਗੀ ਵਿਚ ਸਕੂਲੀ ਬਸਤਾ ਨਾਯਾਬ ਸਥਾਨ ਰੱਖਦਾ ਹੈ ਜਿਸ ਵਿਚ ਉਸਦੀ ਕੱਚੀ ਉਮਰ ਦਾ ਪੱਕਾ ਸਰਮਾਇਆ ਹੁੰਦਾ ਹੈ। ਬਸਤਾ ਬੱਚੇ ਦਾ ਸੁਪਨਾ ਵੀ ਹੁੰਦਾ ਹੈ ਤੇ ਸੁਪਨਿਆਂ ਦੀ ਤਾਮੀਰ ਵੀ, ਜ਼ਿੰਦਗੀ ਵੀ ਹੁੰਦਾ ਹੈ ਤੇ ਅਕਸੀਰ ਵੀ, ਕਾਮਾ ਵੀ ਹੁੰਦਾ ਹੈ ਤੇ ਜਾਗੀਰ ਵੀ। ਇਸ ਧੱਕ-ਧੋੜੇ ਤੇ ਜਿੱਲਤ ਸਹਿਣ ਵਾਲੇ ਬੱਚਿਆਂ ਵਿਚੋਂ ਹੀ ਕੋਈ 'ਐਨਿਆ 'ਚੋਂ ਉਠੇ ਸੂਰਮਾ' ਵਾਂਗ ਮੇਰਾ ਲਾਡਲਾ ਸ਼ਾਗਿਰਦ ਗੁਰਸੇਵਕ ਲੰਬੀ ਬਣਦਾ ਹੈ ਜਿਸਦੀ ਕਿਤਾਬ 'ਮੇਰਾ ਬਸਤਾ' ਵਿਚ ਰਸੂਲ ਹਮਜ਼ਾਤੋਵ ਦੇ 'ਮੇਰਾ ਦਾਗਿਸਤਾਨ' ਵਾਲਾ ਲੋਕ ਰੰਗ ਤੇ ਗੁਰੁਦੇਵ ਟੈਗੋਰ ਦੇ 'ਮੇਰਾ ਬਚਪਨ' ਵਾਲਾ ਚਿੰਤਨੀ ਰੰਗ ਵੀ ਹੈ। ਇਹ ਬਸਤਾ ਗੋਰਕੀ ਦੇ 'ਮੇਰਾ' ਬਚਪਨ', 'ਮਰ ਵਿਸ਼ਵ ਵਿਦਿਆਲ' ਅਤੇ 'ਮੇਰੀ ਸ਼ਾਗਿਰਦੀ ਦੇ ਦਿਨ ਵਾਲੀ ਤ੍ਰਿਕੜੀਦੇ ਧੱਕੇ-ਧੋੜਿਆਂ ਦਾ ਹਿਸਾਬ ਵੀ ਹੈ। ਇਸ ਸਾਰੀ ਪ੍ਰਕਿਰਿਆ ਵਿਚੋਂ ਲੰਘ ਕੇ ਹੱਥ ਵਿਚ ਆਈ ਗੁਰਸੇਵਕ ਲੰਬੀ ਦੀ ਨਾਯਾਬ ਕਿਤਾਬ 'ਮੇਰਾ ਬਸਤਾ' ਹਰ ਬਾਲ ਦੇ ਸੁਪਨਿਆਂ ਦੀ ਤਾਮੀਰ ਦਾ ਐਲਾਨਨਾਮਾ ਹੈ।
Details