by Surinder Singh Rai

8 edge ਸਾਹਿਤ ਮਨੁੱਖੀ ਜੀਵਨ ਦੀਆਂ ਗਤੀਵਿਧੀਆਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਕੇ ਸਮਾਜ ਦੀ ਇੱਕ ਭਾਵਪੂਰਨ ਤੇ ਸਪਸ਼ਟ ਤਸਵੀਰ ਰੂਪਮਾਨ ਕਰਦਾ ਹੈ। ਇਸ ਦਾ ਖੋਜ ਕਾਰਜ ਮਨੁੱਖੀ ਮਨ ਦੀਆਂ ਪਰਤਾਂ ਨੂੰ ਫੋਲ ਕੇ ਜੀਵਨ ਨੂੰ ਇੱਕ ਉਸਾਰੂ ਸੇਧ ਪ੍ਰਦਾਨ ਕਰਨਾ ਹੁੰਦਾ ਹੈ। ਸਿਹਤਮੰਦ ਤੇ ਅਰੋਗ ਸਾਹਿਤ ਹੀ ਸਮਾਜ ਦੀ ਸਹੀ ਦਸ਼ਾ ਦਾ ਵਰਨਣ ਕਰਕੇ ਭਵਿੱਖ ਦੇ ਸਮਾਜ ਦਾ ਦਿਸ਼ਾ-ਨਿਰਦੇਸ਼ ਕਰਨ ਵਿੱਚ ਸਹਾਈ ਹੁੰਦਾ ਹੈ। ਜ਼ਰੂਰੀ ਨਹੀਂ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਿਤ ਵਿੱਚੋਂ ਪ੍ਰਦਰਸ਼ਿਤ ਹੋਵੇ, ਸਗੋਂ ਸਾਹਿਤਕ ਰਚਨਾ ਵਿਚਲੇ ਕੁਝ ਸੰਕੇਤਕ ਸੁਝਾਅ ਹੀ ਬਹੁਤ ਵਾਰੀ ਬੜੇ ਕਾਰਗਰ ਸਿੱਧ ਹੁੰਦੇ ਹਨ। ਸਾਹਿਤ ਇੱਕ ਸਟੈਂਪ ਲਾ ਦੇਣ ਵਾਂਗ ਨਹੀਂ ਹੁੰਦਾ। ਇਹ ਇੱਕ ਲਗਾਤਾਰ ਜੱਦੋਜਹਿਦ ਤੇ ਅਭਿਆਸ ਦੀ ਪ੍ਰਕਿਰਿਆ ਹੈ। ਬਾਕੀ ਖੇਤਰਾਂ ਵਾਂਗ ਇਸ ਨੂੰ ਵੀ ਮਨੁੱਖੀ ਜੀਵਨ ਦੇ ਕਈ ਜਟਿਲ ਪੜਾਵਾਂ ਵਿੱਚੋਂ ਗੁਜ਼ਰ ਕੇ ਆਪਣਾ ਅਕਸ ਨਿਖਾਰਨਾ ਪੈਂਦਾ ਹੈ। ਪ੍ਰਕਾਸ਼ਕ
Details