by Davinder Deepak

ਬੰਦਿਆ ਗਲ਼ ਵਿੱਚ ਮਾਲਾ ਪਾ ਕੇ, ਨੰਗੇ ਪੈਰੀਂ ਮੰਦਰ ਜਾ ਕੇ। ਮੱਥੇ ਉੱਤੇ ਤਿਲਕ ਲਗਾ ਕੇ। ਰੱਬ ਨਹੀਂ ਮਿਲਦਾ, ਰੱਬ ਨਹੀਂ ਮਿਲਦਾ, ਓ ਬੰਦਿਆ ਕਦੇ ਰੱਬ ਨਹੀਂ ਮਿਲਦਾ। ਜਦ ਲੋਕਾਂ ਸੰਗ ਪਿਆਰ ਹੋਵੇਗਾ, ਫਿਰ ਰੱਬ ਦਾ ਦੀਦਾਰ ਹੋਵੇਗਾ। ਲੋਕਾਂ ਦਾ ਦੁੱਖ-ਦਰਦ ਵੰਡਾਈਂ, ਲੋਕਾਂ ਵਿਚੋਂ ਰੱਬ ਨੂੰ ਪਾਈਂ। ਥਾਂ-ਥਾਂ ਪਿਆਰ ਦੀ ਜੋਤ ਜਗਾਈਂ, ਨਫ਼ਰਤ ਦਾ ਅੰਧਕਾਰ ਮਿਟਾਈਂ। ਦੀਪਕ ਮੜ੍ਹੀਆਂ ਉੱਤੇ ਜਗਾ ਕੇ, ਰੱਬ ਨਹੀਂ ਮਿਲਦਾ, ਰੱਬ ਨਹੀਂ ਮਿਲਦਾ, ਓ ਬੰਦਿਆ ਕਦੇ ਰੱਬ ਨਹੀਂ ਮਿਲਦਾ।
Details