by Dr. Dimple Rani

ਸ੍ਰੀਮਦ ਭਗਵਦ ਗੀਤਾ ਭਾਰਤ ਦੇ ਇਤਿਹਾਸਿਕ ਗ੍ਰੰਥ ਮਹਾਂਭਾਰਤ ਦਾ ਹਿੱਸਾ ਹੈ। ਇਹ ਕਿਸੇ ਵੀ ਯੁੱਗ ਦੇ ਮਨੁੱਖ ਨੂੰ ਜੀਵਨ ਦੀ ਪਰਿਸਥਿਤੀਆਂ ਨਾਲ ਜੂਝਣ ਦਾ ਵਿਵੇਕ ਪ੍ਰਦਾਨ ਕਰਦਾ ਹੈ। ਇੱਕ ਸਧਾਰਨ ਮਨੁੱਖ ਅਰਜੁਨ ਵਾਂਗ ਹੀ ਜੀਵਨ ਦੀਆਂ ਚੁਨੌਤੀਆਂ ਅਤੇ ਆਪਣੇ ਕਰਮ ਜਾਂ ਅਕਰਮ ਦੇ ਪ੍ਰਤੀ ਉਲਝਿਆ ਹੁੰਦਾ ਹੈ। ਉਹ ਆਪਣੇ ਮਾਨਸਿਕ ਉਧੇੜ-ਬੁਣ ਵਿੱਚ ਇੰਨਾ ਕੁ ਗੁਆਚ ਜਾਂਦਾ ਹੈ ਕਿ ਕਦੇ-ਕਦੇ ਇਸ ਸੰਸਾਰ ਨੂੰ ਅਲਵਿਦਾ ਤੱਕ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਸ੍ਰੀ ਕ੍ਰਿਸ਼ਨ ਜੋ ਆਪ ਪਰਮਾਤਮਾ ਦੇ ਅਵਤਾਰ ਅਤੇ ਅਰਜੁਨ ਦੇ ਮਿੱਤਰ ਵੀ ਹਨ, ਓਹ ਮਹਾਂਭਾਰਤ ਦੇ ਯੁੱਧ ਸਮੇਂ ਅਰਜੁਨ ਨੂੰ ਖੁਦ ਪਰਮਾਤਮਾ ਉਸਦੇ ਨਾਲ ਹੋਣ ਦਾ ਹੌਸਲਾ ਨਹੀਂ ਦਿੰਦੇ, ਸਗੋਂ ਉਸ ਨੂੰ ਪੁਰਜ਼ੋਰ ਤਾਕਤ ਨਾਲ ਕਰਤੱਵ ਕਰਨ ਲਈ ਪ੍ਰੇਰਿਤ ਕਰਦੇ ਹਨ। ਜੋ ਅਜੋਕੇ ਸਮੇਂ ਦੀ ਨੌਜਵਾਨ ਪੀੜ੍ਹੀ ਲਈ ਇੱਕ ਵੱਡਾ ਸੰਦੇਸ਼ ਹੈ। ਭਾਵੇਂ ਪਰਮਾਤਮਾ ਆਪ ਮਨੁੱਖ ਨਾਲ ਖੜ੍ਹਾ ਹੈ, ਪਰ ਫਿਰ ਵੀ ਮਨੁੱਖ ਨੂੰ ਪੂਰਨ ਸਮਰੱਥਾ ਨਾਲ ਆਪ ਨੈਤਿਕ ਕਰਮ ਕਰਨੇ ਹੀ ਚਾਹੀਦੇ ਹਨ। ਕਰਮ ਜਾਂ ਕਰਤੱਵ ਵੀ ਉਹ ਜੋ ਕਿਸੇ ਵੀ ਲੋੜ, ਲਾਲਚ, ਲਾਭ, ਲਿਪਸਾ (ਇੱਛਾ), ਮੋਹ, ਮਾਇਆ, ਮਮਤਾ ਅਤੇ ਮੈਂ ਆਦਿ ਤੋਂ ਉਪਰ ਉੱਠ ਕੇ ਸਹੀ ਜਾਂ ਗਲਤ ਦੇ ਵਿਵੇਕ ਨਾਲ ਹੀ ਕੀਤੇ ਜਾਣ।
Details