by Mandip Singh Sunam

ਮਨਦੀਪ ਸਿੰਘ ਸੁਨਾਮ ਹਰ ਚਾਰ ਸਾਲ ਬਾਅਦ ਹੁੰਦੀਆਂ ਓਲੰਪਿਕ ਖੇਡਾਂ ਦੀ ਤਗ਼ਮਾ ਸੂਚੀ ਵਿੱਚ ਭਾਰਤ ਦਾ ਹੇਠਲੇ ਸਤਰ ਤੇ ਰਹਿਣਾ ਅਹਿਸਾਸ ਕਰਵਾਉਂਦਾ ਹੈ ਕਿ ਭਾਰਤ ਨੂੰ ਚੰਗੇ ਖਿਡਾਰੀਆਂ, ਖੇਡ ਸਹੂਲਤਾਂ, ਖੇਡ ਸਭਿਆਚਾਰ ਅਤੇ ਖੇਡ ਸਾਹਿਤ ਦੀ ਕਿੰਨੀ ਲੋੜ ਹੈ। ਪੰਜਾਬ ਅਤੇ ਪੰਜਾਬੀ ਖੇਡ ਸਾਹਿਤ ਦੇ ਸੁੰਦਰਭ ਵਿੱਚ ਦੇਖਿਆ ਜਾਵੇ ਤਾਂ ਪੰਜਾਬੀ ਵਿੱਚ ਉਂਗਲਾਂ 'ਤੇ ਗਿਣਨਯੋਗੇ ਸਾਹਿਤਕਾਰ ਹੀ ਹਨ, ਜੋ ਖੇਡ ਸਾਹਿਤ ਨੂੰ ਸਮਰਪਿਤ ਹਨ। ਮਨਦੀਪ ਸਿੰਘ ਸੁਨਾਮ ਉਨ੍ਹਾਂ ਸਾਹਿਤਕਾਰਾਂ ਦੀ ਸੂਚੀ ਵਿੱਚ ਸ਼ੁਮਾਰ ਹੈ। ਮਨਦੀਪ ਸਿੰਘ ਉਤਸ਼ਾਹੀ ਖੇਡ ਲੇਖਕ ਹੈ। ਪਹਿਲਾਂ ਉਹ ਖੇਡ ਮੈਦਾਨਾਂ ਨਾਲ ਜੁੜਿਆ ਰਿਹਾ ਤੇ ਹੁਣ ਉਸ ਦੀ ਕਲਮ ਖਿਡਾਰੀਆਂ ਵਿੱਚ ਉਤਸ਼ਾਹ ਭਰਨ ਦਾ ਕੰਮ ਕਰ ਰਹੀ ਹੈ ਅਤੇ ਉਹ ਖੇਡਾਂ ਦੀ ਦੁਨੀਆ ਵਿੱਚ ਵਾਪਰ ਰਹੇ ਵਰਤਾਰਿਆਂ 'ਤੇ ਬਾਜ਼ ਅੱਖ ਰੱਖਦਾ ਹੈ। 'ਪੈਰਿਸ ਓਲੰਪਿਕ 2024" ਵੀ ਉਸਦੀ ਇਸੇ ਰੁਚੀ ਵਿੱਚੋਂ ਨਿਕਲੀ ਕਿਤਾਬ ਹੈ। ਇਹ ਕਿਤਾਬ ਉਸਦੀ ਓਲੰਪਿਕ ਖੇਡਾਂ ਦੇ ਇਤਿਹਾਸ ਨੂੰ ਦਰਸਾਉਂਦੀ ਪਹਿਲੀ ਕਿਤਾਬ "ਓਲੰਪਿਕ ਖੇਡਾਂ 776 ਬੀ ਸੀ ਤੋਂ ਹੁਣ ਤੱਕ" ਦੀ ਹੀ ਅਗਲੀ ਲੜੀ ਹੈ। ਇਸ ਪੁਸਤਕ ਵਿੱਚ ਸੰਸਾਰ ਵਿੱਚ ਸਿਖਰਾਂ ਨੂੰ ਛੂੰਹਦੀਆਂ ਖੇਡ ਭਾਵਨਾਵਾਂ, ਬਣਦੇ-ਟੁੱਟਦੇ ਰਿਕਾਰਡਾਂ, ਓਲੰਪਿਕ ਪਿੰਡ ਵਿੱਚ ਵਾਪਰੀਆਂ ਅਜੀਬੋ-ਗਰੀਬ ਘਟਨਾਵਾਂ ਅਤੇ ਭਾਰਤੀਆਂ ਦੇ ਹੋਏ ਖੱਟੇ-ਮਿੱਠੇ ਤਜਰਬਿਆਂ ਦੀ ਬਾਖੂਬੀ ਪੇਸ਼ਕਾਰੀ ਹੋਈ ਹੈ। ਕਿਤਾਬ ਵਿਚਲੇ ਅੰਕੜੇ ਗਿਆਨ ਰਸੀਆਂ ਲਈ ਵੀ ਲਾਹੇਵੰਦ ਸਾਬਤ ਹੋਣਗੇ । ਇਹ ਪੁਸਤਕ ਪੰਜਾਬੀ ਖੇਡ ਸਾਹਿਤ ਵਿੱਚ ਗੌਲਣਯੋਗ ਵਾਧਾ ਕਰੇਗੀ। ਡਾ. ਬਲਵੰਤ ਸਿੰਘ ਸੰਧੂ ਪ੍ਰਿੰਸੀਪਲ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ (ਤਰਨਤਾਰਨ)
Details