by Unknown Author

ਬਲਵਿੰਦਰ ਕੌਰ ਬਰਾੜ ਡਾ. ਬਲਵਿੰਦਰ ਕੌਰ ਬਰਾੜ ਬਹੁ-ਵਿਧਾਈ ਸਾਹਿਤਕਾਰ, ਸੁਯੋਗ ਅਕਾਦਮਿਕ ਹਸਤੀ, ਸਮਾਜ ਸੇਵੀ, ਅਸਾਧਾਰਨ ਬੌਧਿਕਤਾ ਦੀ ਮਾਲਕ ਅਤੇ ਅਜ਼ੀਮ ਸ਼ਖ਼ਸੀਅਤ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਅਠੱਤੀ ਸਾਲ ਬਤੌਰ ਅਧਿਆਪਕ ਅਤੇ ਤਿੰਨ ਸਾਲ ਵਿਭਾਗ ਦੇ ਮੁਖੀ ਰਹੇ। ਉਨ੍ਹਾਂ ਨੇ ਅਤੇ ਭਾਰਤੀ ਸਾਹਿਤ ਦਾ ਡੂੰਘਾ ਮੁਤਾਲਿਆ ਕੀਤਾ ਹੈ। ਸਾਹਿਤਕ, ਅਕਾਦਮਿਕ ਅਤੇ ਦਾਰਸ਼ਨਿਕ ਖੇਤਰ ਦੀਆਂ ਮਹਾਨ ਹਸਤੀਆਂ ਨਾਲ ਵਿਚਾਰ-ਵਟਾਂਦਰਾ ਕਰਨ ਸਦਕਾ ਅਤੇ ਵਿਦੇਸ਼ਾਂ ਅੰਦਰ ਘੁੰਮਣ ਨਾਲ ਉਨ੍ਹਾਂ ਦਾ ਦ੍ਰਿਸ਼ਟੀਕੋਣ ਵਿਸ਼ਾਲਤਾ ਦੇ ਦਿਸਹੱਦਿਆਂ ਤਕ ਜਾ ਅਪੜਿਆ ਹੈ। ਉਨ੍ਹਾਂ ਕੋਲ ਮਾਨਵ-ਹਿਤੂ ਗਿਆਨ ਦਾ ਅਥਾਹ ਭੰਡਾਰ ਹੈ। ਹਥਲੇ ਕਹਾਣੀ-ਸੰਗ੍ਰਹਿ ਤੋਂ ਇਲਾਵਾ ਉਨ੍ਹਾਂ ਨੇ ਤਿੰਨ ਨਾਵਲ, ਨੌਂ ਕਹਾਣੀ-ਸੰਗ੍ਰਹਿ, ਤਿੰਨ ਆਲੋਚਨਾ ਅਤੇ ਦੋ ਵਾਰਤਕ ਦੀਆਂ ਪੁਸਤਕਾਂ ਪੰਜਾਬੀ ਜਗਤ ਦੀ ਝੋਲੀ ਪਾਈਆਂ ਹਨ। ਉਹ ਆਪਣੀਆਂ ਰਚਨਾਵਾਂ ਵਿੱਚ ਮਾਨਵੀ ਰਿਸ਼ਤਿਆਂ ਅਤੇ ਸੁੱਚੀਆਂ ਕਦਰਾਂ-ਕੀਮਤਾਂ ਦੀਆਂ ਉਲਝੀਆਂ ਮਹੀਨ ਤੰਦਾਂ ਨੂੰ ਆਪਣੇ ਵਿਵੇਕ ਰਾਹੀਂ ਵਿਲੱਖਣ ਸ਼ੈਲੀ ਵਿੱਚ ਉਘਾੜਦੀ ਹੈ। ਉਨ੍ਹਾਂ ਦੀ ਅਦੁਤੀ ਲਿਖਣ-ਸ਼ੈਲੀ ਸਾਹਿਤ ਸਿਰਜਣਾ ਵਿੱਚ ਉਸ ਦੀ ਵਿਸ਼ੇਸ਼ ਪਛਾਣ ਸਥਾਪਤ ਕਰਦੀ ਹੈ।
Details