by Babu Singh Rahil

ਬਾਬੂ ਸਿੰਘ ਰੈਹਲ ਆਪਣੀ ਸਵੈ-ਜੀਵਨੀ ਵਿਚ ਬਾਬੂ ਸਿੰਘ ਰੈਹਲ ਲਿਖਦਾ ਹੈ ਕਿ ਆਪਣੇ ਬਾਪੂ ਨਾਲ ਖੇਤੀ ਕਰਦਿਆ ਆਪਣੀ ਕਿਸ਼ੋਰ ਉਮਰ ਵਿੱਚ ਉਹ ਰਾਤ ਨੂੰ ਆਪਣੇ ਮੱਕੀ ਦੇ ਖੇਤ ਵਿੱਚ ਪਾਏ ਮੰਜੇ ਉੱਤੇ ਸੌਂਦਾ ਸੀ। ਰੈਹਲ ਕਿੰਨੇ ਕਲਾਮਈ ਅਤੇ ਖੂਬਸੂਰਤ ਢੰਗ ਨਾਲ ਰਾਤ ਦਾ ਨਜ਼ਾਰਾ ਸਿਰਜਦਾ ਹੈ। ਇੱਕ ਨਮੂਨਾ ਦੇਖੋ :- "ਨਿੱਕੇ-ਨਿੱਕੇ ਤਾਰੇ ਅਸਮਾਨ ਵਿੱਚ ਚੰਗਿਆੜਿਆਂ ਵਾਂਗ ਭੁੜਕਦੇ। ਅਸਮਾਨ ਵਿੱਚ ਲੁਕਣ-ਮੀਟੀ ਖੇਡਦੇ ਤਾਰੇ ਜਿਵੇਂ ਮੇਰੇ ਵੱਲ ਫੁਰਤੀਲੀਆ ਝਾਤੀਆਂ ਮਾਰਦੇ । ਖਿੜ੍ਹੇ ਤਾਰਿਆਂ ਦੀ ਝਲਕ ਨਾਲ ਨੀਲਾ ਅਸਮਾਨ ਝਲਕਾਰੇ ਮਾਰਦਾ। ਅਸਮਾਨ ਦੀਆਂ ਪਿਆਰੀਆਂ ਨੀਲੱਤਣਾਂ ਵਿੱਚ ਖੋ ਜਾਣ ਨੂੰ ਚਿੱਤ ਕਰਦਾ। ਮੱਛਰਾਂ ਦੇ ਝੁੰਡ ਮੇਰੇ ਸਿਰ ਉੱਤੇ ਨੱਚਦੇ । ਕੁੱਝ ਕੁ ਮੇਰੇ ਕੰਨਾਂ ਅੰਦਰ ਵੜ ਫ਼ਟੀ ਪੀਪਨੀ ਦੀਆਂ ਸੁਰਾਂ ਵਰਗੀ ਅਵਾਜ਼ ਕੱਢ ਮੱਲਮਲੀ ਆਪਣਾ ਗੀਤ ਸੁਣਾਉਣ ਲੱਗ ਪੈਂਦੇ । ਸੁੱਤ-ਨੀਂਦਾ ਜਿਹਾ ਮੈਂ ਮੱਛਰਾਂ ਦੇ ਗੀਤ ਸੁਣ ਅਨੰਦਿਤ ਹੁੰਦਾ ▄ਰੋਹਿੰਦਾ। ਪਹੁ-ਫੁਟਾਲੇ ਦਾ ਨਿੱਘਾ-ਨਿੱਘਾ ਚਾਨਣ ਖਿਲ੍ਹਰਦਾ। ਮੇਰੇ ਨੀਂਦਰਿਆਏ ਸੁਪਨੇ -ਅੱਖਾਂ ਖੋਲ੍ਹਦੇ। ਮੇਰੇ ਉਪਰ ਲਿਆ ਦੋਲਾ ਅੱਸੂ ਦੀ ਪੈਂਦੀ 'ਸਗੜ' ਨਾਲ ਗਿੱਲਾ-ਗਿੱਲਾ ਤੇ ਸਿੱਲ੍ਹਾ-ਸਿੱਲ੍ਹਾ ਹੋਇਆ ਹੁੰਦਾ ।"
Details