by Dr. Amandeep Kaur

ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਨਾਰੀ ਸਾਹਿਤਕਾਰਾਂ ਦਾ ਅਹਿਮ ਯੋਗਦ ਰਿਹਾ ਹੈ। ਨਾਰੀ ਦੀ ਮਮਤਾ ਤੇ ਬਿਰਹਾ ਦਾ ਨਾਰੀ ਦੁਆਰਾ ਪੇਸ਼ ਬਿਰਤਾਂਤ ਅਨੁਭਵ ਸਹਿਜ ਧਰਾਤਲ ਉੱਤੇ ਟਿਕਿਆ ਹੋਇਆ ਹੈ। ਸਪੱਸ਼ਟ ਹੈ ਕਿ ਨਾਰੀ-ਲੇਖਣ ਦਾ ਆਪ ਗੌਰਵਮਈ ਸਥਾਨ ਹੈ। ਨਾਰੀ-ਲੇਖਣ ਤੇ ਨਾਰੀ ਅਧਿਕਾਰਾਂ ਦੀ ਉਪੇਖਿਆ ਇਕ ਵਿਸ਼ਵ ਵਿਆਪੀ ਵਰਤਾਰਾ ਹੈ। ਸੁਤੰਤਰ ਭਾਰਤ ਦੇ ਸੰਵਿਧਾਨਕ ਅਮਲ ਨੇ ਹਾਸ਼ੀਆਗਤ ਨੂੰ ਬਰਾਬਰਤਾ ਦੇ ਅਧਿਕਾਰ ਅਧੀਨ ਮਨੁੱਖ ਹੋਣ ਦਾ ਅਹਿਸਾਸ ਕਰਵਾਇਆ ਹੈ ਅ ਔਰਤ ਸਿੱਖਿਆ ਨੇ ਜਿੱਥੇ ਔਰਤ ਨੂੰ ਜਾਗ੍ਰਿਤ ਕੀਤਾ, ਉੱਥੇ ਰੁਜ਼ਗਾਰ ਪ੍ਰਾਪਤੀ ਉਪਰ ਆਤਮ-ਨਿਰਭਰ ਵੀ ਬਣਾਇਆ ਹੈ। ਨਵੀਨ ਸਭਿਅਤਾ ਨੇ ਔਰਤ ਵਿੱਚ ਸਵੈ-ਸੁਤੰਤ ਹੋਂਦ ਦਾ ਅਹਿਸਾਸ, ਅਧਿਕਾਰਾਂ ਦੀ ਚੇਤਨਾ ਅਤੇ ਬਰਾਬਰਤਾ ਦੇ ਹੱਕ ਦੀ ਦ੍ਰਿੜਤਾ ਪੈਦਾ ਕੀਤਾ ਹੈ। ਇਸ ਸੰਦਰਭ ਵਿੱਚ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਨਾ ਸਾਹਿਤਕਾਰਾਂ ਦਾ ਯੋਗਦਾਨ ਵਿਸ਼ੇ ਤੇ ਅੰਤਰ-ਰਾਸ਼ਟਰੀ ਸੈਮੀਨਾਰ ਸਮੇਂ ਦੀ ਲੋੜ ਨੂੰ ਰੱਖਦੇ ਹੋਏ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਅਤੇ ਜਗਤ ਪੰਜਾਬੀ ਸਭਾ, ਕੈਨੇ ਦੇ ਸਹਿਯੋਗ ਨਾਲ ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਖ਼ਾਲਸਾ ਕਾਲਜ ਫ਼ਾਰ ਵਿ ਅਤੇ ਜੀ.ਐਚ.ਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ, ਸਿੱਧਵਾਂ ਖੁਰ ਵੱਲੋਂ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਸਿਰਕੱਢ ਵਿਦਵਾਨਾਂ, ਆਲੋਚ ਅਤੇ ਨਾਰੀ ਲੇਖਿਕਾਵਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰਾਂ ਤੇ ਸੁਝਾਵਾਂ ਨਾ ਸਾਨੂੰ ਨਿਵਾਜਿਆ। 'ਨਾਰੀ ਸੰਵੇਦਨਾ: ਬਦਲਦੇ ਪਰਿਪੇਖ' ਪੁਸਤਕ ਬਹੁਤ ਹੀ ਗੰਭੀ ਚਰਚਾ ਨੂੰ ਆਪਣੇ ਘੇਰੇ ਵਿੱਚ ਲੈਂਦੀ ਹੈ।
Details