by ਜੰਗਪਾਲ ਸਿੰਘ

ਪੰਜਾਬ ਦਾ ਸਿਆਸੀ ਵਿਸ਼ਵਕੋਸ਼ ਪੁਸਤਕ ਵਿੱਚ 1947 ਤੋਂ ਅੱਜ ਤੱਕ ਪੰਜਾਬ ਦੇ ਘੱਟੋ-ਘੱਟ ਇੱਕ ਵਾਰ ਰਹੇ ਵਿਧਾਇਕ/ਸੰਸਦ ਦਾ ਸਿਆਸੀ ਜੀਵਨ ਦਰਜ ਹੈ। ਪੁਸਤਕ ਵਿੱਚ ਹਲਕਾਵਾਰ ਵੇਰਵੇ ਵੀ ਦਰਜ ਹਨ। ਇਸ ਤੋਂ ਇਲਾਵਾ ਦੇਸੀ ਰਿਆਸਤਾਂ ਦੇ ਰੁਤਬੇ ਬਾਰੇ ਤੇ ਵੱਖ-ਵੱਖ ਸਮੇਂ ਹੋਈਆਂ ਦਲ-ਬਦਲੀਆਂ ਨੂੰ ਵੀ ਦਰਸਾਇਆ ਗਿਆ ਹੈ। ਭਾਵੇਂ ਕਿ ਵੱਖ-ਵੱਖ ਹਲਕਿਆਂ ਦੇ ਚੋਣ ਨਤੀਜੇ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ’ਤੇ ਦਰਜ ਹਨ ਪਰ ਪਾਠਕ ਨੂੰ ਅੱਜ ਤੱਕ ਦੇ ਸਾਰੇ ਨਤੀਜੇ ਜਾਨਣ ਲਈ ਵੱਖ-ਵੱਖ ਚੋਣਾਂ ਦੀਆਂ ਸਾਈਟਾਂ ’ਤੇ ਜਾਣਾ ਪਏਗਾ ਜਦਕਿ ਇਸ ਪੁਸਤਕ ਵਿੱਚ ਇੱਕੋ ਪੈਰੇ ਵਿੱਚ ਹਰੇਕ ਹਲਕੇ ਅਤੇ ਉਮੀਦਵਾਰ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ ਹੈ।
Details