by Dr. Megha Singh

ਪੁਰਾਣੇ ਸਮਿਆਂ ਤੋਂ ਹੀ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਧਾਰਮਿਕ, ਸਮਾਜਕ ਅਤੇ ਸਰਕਾਰੀ/ਗ਼ੈਰਸਰਕਾਰੀ ਸੰਸਥਾਵਾਂ ਵਿੱਚ ਰਸਮੀ ਸਿੱਖਿਆ ਦੇ ਨਾਲ-ਨਾਲ ਗ਼ੈਰ-ਰਸਮੀ ਸਿੱਖਿਆ ਜਿਵੇਂ ਨੈਤਿਕ ਸਿੱਖਿਆ, ਸਰੀਰਕ ਸਿੱਖਿਆ, ਮਾਨਸਿਕ ਸਿੱਖਿਆ ਆਦਿ ਦਿੱਤੀ ਜਾਂਦੀ ਰਹੀ ਹੈ। ਗ਼ੈਰ-ਰਸਮੀ ਸਿੱਖਿਆ ਕਿਰਿਆਵਾਂ ਬੱਚੇ/ਵਿਦਿਆਰਥੀ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਹੁੰਦੀਆਂ ਸਨ ਅਤੇ ਉਸ ਨੂੰ ਆਪਣਾ ਸੁਚੱਜਾ ਜੀਵਨ ਜਿਊਣ ਵਿੱਚ ਵੀ ਮਦਦਗਾਰ ਹੁੰਦੀਆਂ ਸਨ। ਅਜੋਕੇ ਸਮੇਂ ਵਿੱਚ ਵੀ ਰਸਮੀ ਸਿੱਖਿਆ ਦੇ ਨਾਲ-ਨਾਲ ਸਿੱਖਿਆ ਸੰਸਥਾਵਾਂ ਵਿੱਚ ਕਈ ਕਿਸਮ ਦੀਆਂ ਗ਼ੈਰ-ਰਸਮੀ ਸਹਾਇਕ ਸਿੱਖਿਆ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਜਿਵੇਂ ਖੇਡਾਂ, ਸੱਭਿਆਚਾਰਕ ਪ੍ਰੋਗਰਾਮ, ਐਨ.ਸੀ.ਸੀ. ਅਤੇ ਐਨ.ਐਸ.ਐਸ. ਪ੍ਰੋਗਰਾਮ ਆਦਿਕ। ਅਜਿਹਾ ਹੀ ਇੱਕ ਪ੍ਰੋਗਰਾਮ ਹੈ 'ਸਕਾਊਟਿੰਗ'।
Details