by Late Prof. Kishan Singh

ਪ੍ਰੋ. ਕਿਸ਼ਨ ਸਿੰਘ ਪੰਜਾਬੀ ਚਿੰਤਨ ਪਰੰਪਰਾ ਵਿੱਚ ਬਹੁਤ ਮਹੱਤਵਪੂਰਨ ਚਿੰਤਕ ਹੈ ਜਿਸਨੇ ਪੰਜਾਬੀ ਸਮੀਖਿਆ ਨੂੰ ਪ੍ਰਭਾਵ ਅਤੇ ਪ੍ਰਸੰਸਾ ਤੋਂ ਮੁਕਤ ਕਰਕੇ ਵਿਵੇਕਮੁਖੀ ਬਣਾਇਆ। ਉਸ ਦੀ ਆਲੋਚਨਾ ਦਾ ਆਧਾਰ ਮਾਰਕਸਵਾਦੀ ਦਰਸ਼ਨ ਹੈ ਜਿਸ ਵਿਚੋਂ ਕਸ਼ੀਦੀਆਂ ਹੋਈਆਂ ਅੰਤਰ ਦ੍ਰਿਸ਼ਟੀਆਂ ਰਾਹੀਂ ਉਸਨੇ ਪੰਜਾਬ ਦੇ ਮੱਧਕਾਲੀ ਸਾਹਿਤ ਨੂੰ ਆਸਥਾ ਅਤੇ ਸ਼ਰਧਾ ਦੀ ਥਾਵੇਂ ਵਿਵੇਕ ਦੇ ਮਾਧਿਅਮ ਸਮਝਣ ਦਾ ਯਤਨ ਕੀਤਾ ਹੈ। ਉਸਦੇ ਚਿੰਤਨ ਰਾਹੀਂ ਗੁਰਬਾਣੀ ਨੂੰ ਕ੍ਰਾਂਤੀਕਾਰੀ ਵਸਤੂ ਵਜੋਂ ਪਛਾਨਣ ਦੀ ਪਿਰਤ ਪੈਂਦੀ ਹੈ। ਕਿੱਸਾ-ਕਾਵਿ ਵਿਚ ਪੇਸ਼ ਮੁਹੱਬਤ ਔਰਤ ਦੀ ਆਜ਼ਾਦੀ ਦਾ ਪ੍ਰਵਚਨ ਬਣਦੀ ਹੈ। ਸੂਫ਼ੀ-ਕਾਵਿ ਮਾਨਵ-ਮੁਕਤੀ ਦਾ ਵਿਚਾਰਧਾਰਕ ਪਾਸਾਰ ਬਣ ਕੇ ਸਾਹਮਣੇ ਆਉਂਦਾ ਹੈ।
Details