by Rajbir Randhawa

" ਕਮਲੀਏ ਧੀਏ, ਸਾਡਾ ਉਨ੍ਹਾਂ ਨਾਲ ਬਰ ਨਹੀਂ ਮਿਚਦਾ। ਉਹ ਸ਼ਹਿਰੀਏ ਤੰਗ ਕਲਚਰ ਦੇ, ਤੂੰ ਏਡੇ ਰਾਠ ਪਿਉ ਦੀ ਧੀ। ਨਿੱਕ ਜਹੇ ਘਰ ਵਿੱਚ ਕਿਵੇਂ ਰਹੇਂਗੀ। ਚੱਲ ਫਰਜ਼ ਕਰ ਅਸੀਂ ਮੰਨ ਵੀ ਜਾਈਏ, ਇਹ ਗੱਲ ਚੰਗੀ ਤਰ੍ਹਾਂ ਸਮਝ ਲੈ । ਤੂੰ ਜਿਸ ਬਾਪ ਦੀ ਬੇਟੀ ਏਂ, ਉਹ ਤੈਨੂੰ ਪਲੇਸ ਕੇ ਬੜੇ ਹੀ ਲਾਡ ਨਾਲ ਕਹੇਗਾ, ਹਾਂ ਕਰਾਗੇ ਤੇਰਾ ਵਿਆਹ। ਤੈਨੂੰ ਜਾਹਰ ਨਹੀਂ ਹੋਣ ਦੇਵੇਗਾ। ਪਰ ਰਾਤੇ ਰਾਤ ਤੇਰੇ ਸੀਨੇ 'ਚੋਂ ਗੋਲੀ ਲੰਘਾ ਕੇ ਤੈਨੂੰ ਮਾਧੋਪੁਰ ਵਾਲੀ ਵੱਡੀ ਨਹਿਰ ਵਿੱਚ ਸੁੱਟ ਦੇਵੇਗਾ { ਤੂੰ ਮੇਰੀ ਧੀ ਸਮਝ ਲੈ ਕਿ ਸਾਡਾ ਉਨ੍ਹਾਂ ਦਾ ਮੇਲ ਨਹੀਂ। ਉਹ ਮੁਸਲਮਾਨ ਨੇ ਬਹੁਤ ਪਰਦੇ ਵਿੱਚ ਰੱਖਣਗੇ ਤੈਨੂੰ।" "ਮੰਮੀ ਉਹ ਬਹੁਤ ਵਧੀਆ ਲੜਕਾ। ਮੇਰੇ ਉੱਤੇ ਜਾਨ ਦੇਂਦਾ।" "ਫਿਰ ਤੂੰ ਵਿਆਹ ਤੋਂ ਬਾਅਦ ਧਰਮ ਬਦਲੱਗੀ। ਮੁਸਲਮਾਨੀ ਹੋ ਜਾਵੇਗੀ । ਸਾਡੇ ਖਾਨਦਾਨ ਦੇ ਸਿਰ ਖੇਹ ਪਾਏਗੀ।"
Details