by Dr. Rajender K. Sharma HOD, Deptt. Of History

ਦੋ ਸ਼ਬਦ ਇਸ ਪੁਸਤਕ ਵਿੱਚ ਆਰੰਭ ਤੋਂ ਲੈ ਕੇ ਗੁਪਤ ਸਾਮਰਾਜ (Early Age to the Gupta Empire Tak) ਦੇ ਇਤਿਹਾਸ ਦਾ ਵਰਨਣ ਕੀਤਾ ਗਿਆ ਹੈ। ਪ੍ਰਾਚੀਨ ਭਾਰਤ ਦੇ ਇਤਿਹਾਸਕ ਅਧਿਐਨ ਤੋਂ ਸਾਨੂੰ ਉਸ ਕਾਲ ਦੀ ਆਰਥਿਕ, ਸਭਿਅਤਾ, ਧਾਰਮਿਕ, ਰਾਜਨੀਤਕ ਅਤੇ ਸਾਹਿਤਕ ਹਾਲਤ ਦੇ ਬਾਰੇ ਜਾਣਕਾਰੀ ਮਿਲਦੀ ਹੈ। ਇਹ ਇਤਿਹਾਸਕ ਅਧਿਐਨ ਸਾਨੂੰ ਆਪਣੇ ਸ਼ਾਨਦਾਰ ਅਤੀਤ ਦੀ ਯਾਦ ਦਿਵਾਉਂਦਾ ਹੈ। ਇਸ ਪੁਸਤਕ ਦੀ ਭਾਸ਼ਾ ਸਰਲ ਰੱਖੀ ਗਈ ਹੈ। ਮੈਂ ਉਨ੍ਹਾਂ ਸਾਰੇ ਸਤਿਕਾਰਯੋਗ ਵਿਦਵਾਨਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਦੇ ਵਿਚਾਰ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਹਨ। ਮੈਂ ਆਪਣੇ ਸਵ. ਪਿਤਾ ਸ੍ਰੀ ਓਮ ਪ੍ਰਕਾਸ਼ ਸ਼ਰਮਾ, ਸਵ. ਮਾਤਾ ਸ੍ਰੀਮਤੀ ਤ੍ਰਿਪਤਾ ਦੇਵੀ ਜੀ, ਸਵ. ਭਰਾ ਵਿਜੈ ਸ਼ਰਮਾ ਜੀ ਇਸ ਤੋਂ ਇਲਾਵਾ ਮੈਂ ਆਪਣੀ ਪਤਨੀ ਰੂਪਰਾਣੀ ਸ਼ਰਮਾ, ਰਵੀ ਸ਼ਰਮਾ, ਗਾਇਤਰੀ ਵਿਨੀਤ, ਆਰਤੀ ਸ਼ਰਮਾ ਦਾ ਧੰਨਵਾਦੀ ਹਾਂ। ਜਿਨ੍ਹਾਂ ਨੇ ਸਮੇਂ-2 ਤੇ ਇਸ ਪੁਸਤਕ ਨੂੰ ਲਿਖਣ ਲਈ ਮੇਰਾ ਹੌਂਸਲਾ ਵਧਾਇਆ। ਮੈਨੂੰ ਆਸ ਹੈ ਕਿ ਇਹ ਪੁਸਤਕ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸਬੰਧੀ ਲੋੜਾਂ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਏਗੀ। ਇਸ ਪੁਸਤਕ ਦੇ ਸੁਧਾਰ ਸਬੰਧੀ ਵਿਦਵਾਨਾਂ ਦੇ ਸੁਝਾਵਾਂ ਦਾ ਸਵਾਗਤ ਹੈ। ਡਾ. ਰਜਿੰਦਰ ਕੁਮਾਰ ਸ਼ਰਮਾ ਮੁਖੀ ਇਤਿਹਾਸ ਵਿਭਾਗ ਗੋਬਿੰਦ ਨੈਸ਼ਨਲ ਕਾਲਜ, ਨਾਰੰਗਵਾਲ ਜ਼ਿਲ੍ਹਾ ਲੁਧਿਆਣਾ (ਪੰਜਾਬ) ਮੋਬਾਇਲ : 92177-69462
Details