by Artinder Sandhu

ਅਰਤਿੰਦਰ ਸੰਧੂ ਪੰਜਾਬੀ ਸ਼ਾਇਰੀ ਦੇ ਕੈਨਵਸ ਵਿੱਚ ਕਾਰਜਸ਼ੀਲ ਹੋ ਕੇ ਆਪਣਾ ਸਿਰਜਕ ਦਾ ਧਰਮ ਨਿਭਾ ਰਹੀ ਹੈ। ਉਹ ਮਿਆਰੀ ਸਾਹਿਤਕ ਰਸਾਲੇ ਦੇ ਸੰਪਾਦਕ ਦੀ ਅਹਿਮ ਜ਼ਿੰਮੇਵਾਰੀ ਨਿਭਾਉਂਦਿਆਂ ਵੀ ਸਿਰਜਣਾਤਮਕ ਕਾਰਜ ਕਰਦਿਆਂ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਕਵਿਤਾ ਤੋਂ ਬਿਨਾਂ ਵਾਰਤਕ, ਅਨੁਵਾਦ ਤੇ ਸਾਹਿਤ ਦੀਆਂ ਹੋਰ ਵਿਧਾਵਾਂ ਦੀ ਵੀ ਰਚਨਾਕਾਰੀ ਕਰਦੀ ਉਹ ਮਾਨਵੀ ਜੀਵਨ ਦੇ ਵਿਭਿੰਨ ਸੂਖਮ ਪਸਾਰਾਂ ਤੇ ਸਮਾਜਿਕ ਸਰੋਕਾਰਾਂ ਨੂੰ ਬਾਖੂਬੀ ਪੇਸ਼ ਕਰਦੀ ਹੈ। ਉਸਦੀ ਕਵਿਤਾ ਪੜਾਅ ਦਰ ਪੜਾਅ ਜਿਵੇਂ-ਜਿਵੇਂ ਅੱਗੇ ਵੱਧਦੀ ਜਾਂਦੀ ਹੈ, ਉਸਦੀ ਸੁਰ ਅੰਦਰਲੀ ਗੰਭੀਰਤਾ ਅਗਲੇਰੀ ਪੁਲਾਂਘ ਪੁੱਟਦੀ ਹੈ। ਪੰਦਰਾਂ ਸ਼ਾਇਰੀ ਦੀਆਂ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕੀ ਅਰਤਿੰਦਰ ਸੰਧੂ ਦੀ ਸੰਵੇਦਨਸ਼ੀਲਤਾ ਤੇ ਸਮਾਜਿਕ ਫ਼ਿਕਰਮੰਦੀ ਦੀ ਝਲਕ ਆਪ ਮੁਹਾਰੇ ਸਾਹਮਣੇ ਆਉਂਦੀ ਹੈ।
Details