by ਡਾ. ਕਰਨੈਲ ਚੰਦ

ਡਾ. ਕਰਨੈਲ ਚੰਦ ਆਪਣੀ ਪੁਸਤਕ ਵਿੱਚ ਭਾਰਤੀ ਸਮਾਜ ਦੀ ਜਟਿਲ ਸੰਰਚਨਾ ਨੂੰ ਇਤਿਹਾਸਮੁਖ ਰੂਪ ਵਿੱਚ ਸਮਝਣ ਦਾ ਯਤਨ ਕਰਦਾ ਹੈ। ਸਿਧਾਂਤਕ ਪਰਿਪੇਖ ਵਿੱਚ ਉਹ ਭਾਰਤੀ ਵਰਣ ਵਿਵਸਥਾ ਨੂੰ ਸਿਮਰਤੀਆਂ ਅਤੇ ਪੌਰਾਣਿਕ ਗ੍ਰੰਥਾਂ ਦੇ ਹਵਾਲੇ ਨਾਲ ਸਮਾਜਕ ਸਿਧਾਂਤ ਦੇ ਰੂਪ ਵਿੱਚ ਉਸਾਰਦਾ ਹੈ। ਇਸ ਸਿਧਾਂਤ ਦਾ ਆਧਾਰ ਜਾਤ ਆਧਾਰਿਤ ਮਾਨਵੀ ਵੰਡ ਬਣ ਜਾਂਦੀ ਹੈ। ਇਹ ਪਹਿਲੂ ਵਾਰ-ਵਾਰ ਸੋਚਣ ਉੱਪਰ ਮਜਬੂਰ ਕਰਦਾ ਹੈ ਕਿ ਜਾਤੀ ਵੰਡ ਸਮਾਜਕ ਵੰਡ ਹੈ ਪਰੰਤੂ ਧਰਮ ਦੀ ਪਵਿੱਤਰਤਾ ਰਾਹੀਂ ਇਸ ਨੂੰ ਮੰਨਣਯੋਗ ਬਣਾ ਦਿੱਤਾ ਹੈ। ਧਰਮ ਦੀ ਪਵਿੱਤਰਤਾ ਦੇ ਹਥਿਆਰ ਰਾਹੀਂ ਮਨੁੱਖ ਨੂੰ ਮਨੁੱਖ ਦਾ ਗੁਲਾਮ ਬਣਾ ਕੇ ਉਸ ਦੇ ਸ਼ੋਸ਼ਣ ਨੂੰ ਰੱਬੀ ਹੁਕਮ ਰਾਹੀਂ ਸਥਾਪਿਤ ਕਰ ਦਿੱਤਾ। ਡਾ. ਕਰਨੈਲ ਚੰਦ ਆਪਣੀ ਪੁਸਤਕ ਵਿੱਚ ਸੰਕੇਤਾਂ ਰਾਹੀਂ ਇਹਨਾਂ ਮਸਲਿਆਂ ਵੱਲ ਧਿਆਨ ਖਿੱਚਦਾ ਹੈ।
Details