by Unknown Author

ਡਾ. ਸੰਦੀਪ ਕੌਰ ਨੂਰਦੀ ਡਾ. ਸੰਦੀਪ ਕੌਰ ਦਾ ਖੋਜ ਕਾਰਜ 'ਪੰਜਾਬੀ ਕਹਾਣੀ : ਦਲਿਤ ਸਰੋਕਾਰ 'ਪੜ੍ਹਦਿਆਂ ਇਹ ਮਹਿਸੂਸ ਹੋਇਆ ਕਿ ਪਿਛਲੇ ਕੁਝ ਦਹਾਕਿਆਂ ਤੋਂ 'ਦਲਿਤ' ਚੇਤਨਾ, ਚਿੰਤਨ ਤੇ ਹੋਂਦ ਨਾਲ ਜੁੜੇ ਪ੍ਰਸ਼ਨਾਂ ਨੇ ਭਾਰਤੀ ਸਮਾਜ, ਸਿਆਸਤ ਤੇ ਸਾਹਿਤ ਵਿਚ ਗੰਭੀਰ ਸਵਾਲ ਪੈਦਾ ਕੀਤੇ ਹਨ। ਇਸ ਨਾਲ ਕਈ ਸਰੋਕਾਰ ਉਭਰੇ ਹਨ। ਇਨ੍ਹਾਂ ਨੇ ਹਰ ਸੰਵੇਦਨਸ਼ੀਲ ਬੁੱਧੀਜੀਵੀ ਤੇ ਚਿੰਤਕ ਨੂੰ ਪ੍ਰਭਾਵਿਤ ਕੀਤਾ ਹੈ । ਡਾ. ਸੰਦੀਪ ਨੇ ਇਸ ਖੋਜ ਕਾਰਜ 'ਚ ਪੰਜਾਬੀ ਦੇ ਤਿੰਨ ਕਹਾਣੀਕਾਰਾਂ ਕਿਰਪਾਲ ਕਜ਼ਾਕ, ਜਿੰਦਰ ਅਤੇ ਸਰੂਪ ਸਿਆਲਵੀ ਦੀਆਂ ਕਹਾਣੀਆਂ 'ਚੋਂ ਦਲਿਤ ਸਰੋਕਾਰ ਤਲਾਸ਼ਣ ਦਾ ਯਤਨ ਕੀਤਾ ਹੈ।
Details