by Gurnaam Dhillon

ਪ੍ਰਗਤੀਵਾਦੀ ਸੁਰ ਦਾ ਪ੍ਰਤਿਬੱਧ ਕਵੀ ਗੁਰਨਾਮ ਢਿੱਲੋਂ ਸਾਡੇ ਸਮਿਆਂ ਦਾ ਮਾਣਯੋਗ ਹਸਤਾਖਰ ਹੈ। ਮੈਂ ਸਮਝਦਾ ਹਾਂ ਸਾਹਿਤ ਦੀ ਚਾਹੇ ਕੋਈ ਵੀ ਵਿਧਾ ਹੋਵੇ ਜੇਕਰ ਉਹ ਲੋਕਮੁਖੀ ਨਹੀਂ ਤਾਂ ਉਹ ਸਾਡੇ ਕਿਸੇ ਕੰਮ ਦੀ ਵਸਤੂ ਨਹੀਂ। ਕਲਾ ਅਤੇ ਸਾਹਿਤ ਨੇ ਜ਼ਿੰਦਗੀ ਦੇ ਮੁਖੜੇ ਤੋਂ ਗਰਦ ਝਾੜ ਕੇ ਇਸ ਨੂੰ ਲਿਸ਼ਕਾਉਣਾ ਹੁੰਦਾ ਹੈ ਜੋ ਸਾਡੇ ਲਈ ਪ੍ਰੇਰਨਾ ਸਰੋਤ ਵੀ ਹੈ। ਗੁਰਨਾਮ ਢਿੱਲੋਂ ਦੀ ਸ਼ਾਇਰੀ ਵਿਚ ਜ਼ਿੰਦਗੀ ਨੂੰ ਰੁਸ਼ਨਾਉਣ ਦੀ ਚਾਹਤ ਝਲਕਦੀ ਹੋਂਣ ਕਰਕੇ ਉਹ ਸਾਡਾ ਪਿਆਰਾ, ਪ੍ਰਗਤੀਵਾਦੀ ਸੁਰ ਦਾ ਮਕਬੂਲ ਕਵੀ ਹੈ। ਕਲਾ ਅਤੇ ਸਾਹਿਤ ਦੀ ਭੂਮਿਕਾ ਦੇ ਪ੍ਰਸੰਗ ਵਿਚ ਗੁਰਨਾਮ ਢਿੱਲੋਂ ਕਵਿਤਾ ਨੂੰ ਨਿੱਜੀ ਸੁਹਜ ਸੁਆਦ ਦੀ ਵਿਧਾ ਨਹੀਂ ਸਮਝਦਾ। ਉਸ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਹੁਤ ਸਪੱਸ਼ਟ ਅਤੇ ਇਨਕਲਾਬੀ ਸੁਰ ਪ੍ਰਧਾਨ ਹੈ।
Details