by Parminder Kaur Swaich

ਪਰਮਿੰਦਰ ਕੌਰ ਸਵੈਚ ਦੀ ਹਥਲੀ ਪੁਸਤਕ 'ਜਾਗਦੀ ਅੱਖ ਦਾ ਹਲਫ਼ਨਾਮਾ’ ਛੋਟੇ-ਵੱਡੇ 20 ਨਿਬੰਧਾਂ/ਲੇਖਾਂ ਦਾ ਸੰਗ੍ਰਹਿ ਹੈ। ਇਹ ਉਹਨਾਂ ਦੀ ਸਮਾਜਕ, ਰਾਜਨੀਤਕ, ਵਿਗਿਆਨਕ, ਸਭਿਆਚਾਰਕ ਅਤੇ ਆਮ ਜ਼ਿੰਦਗੀ ਦੀ ਪ੍ਰੌਢ ਸੂਝ-ਬੂਝ ਦਾ ਇੱਕ ਨਿੱਕਾ ਜਿਹਾ ਮਜਮੂਨ ਹੈ। ਇਸ ਕਿਤਾਬ ਵਿਚਲੀਆਂ ਲਿਖਤਾਂ ਰਾਹੀਂ ਪਰਮਿੰਦਰ ਨੇ ਆਪਣੀ ਜਾਗਦੀ ਅੱਖ ਅਤੇ ਇਨਸਾਨੀ ਵੇਦਨਾ ਨੂੰ ਮਹਿਸੂਸ ਕਰਨ ਵਾਲੀ ਜ਼ਮੀਰ ਨਾਲ਼ ਆਪਣੇ ਆਸ-ਪਾਸ ਵਿਚਰਦੇ ਅਤੇ ਧੜਕਦੇ ਸਮਾਜ ਦੀ ਇੱਕ ਨਿੱਕੀ ਜਹੀ ਝਾਕੀ ਸਾਡੇ ਸਨਮੁੱਖ ਕਰਨ ਦਾ ਯਤਨ ਕੀਤਾ ਹੈ।
Details