by Sukhinder

ਸੁਖਿੰਦਰ ਵੱਲੋਂ ਸੰਪਾਦਤ ਕੀਤੇ ਗਏ ਗ਼ਜ਼ਲ ਸੰਗ੍ਰਹਿ ‘ਪੰਜਾਬੀ ਗ਼ਜ਼ਲ ਦੇ ਨਕਸ਼’ ਵਿੱਚ 73 ਪੰਜਾਬੀ ਕਵੀਆਂ ਦੀਆਂ ਕੁੱਲ 100 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ. ਇਸ ਗ਼ਜ਼ਲ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਗ਼ਜ਼ਲਾਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਜਿਹੜੀਆਂ ਗ਼ਜ਼ਲਾਂ ਸਮਾਜਿਕ, ਸੱਭਿਆਚਾਰਕ, ਨੈਤਿਕ, ਸਾਹਿਤਕ, ਰਾਜਨੀਤਿਕ ਪੱਖ ਤੋਂ ਚੰਗੀ ਸ਼ਬਦਾਵਲੀ ਦੀ ਵਰਤੋਂ ਕਰਕੇ ਸਮਾਜ ਨੂੰ ਨਰੋਈ ਸੇਧ ਦੇਣ ਵਾਲੀ ਗੱਲ ਕਰਦੀਆਂ ਹਨ, ਜਿਹੜੀਆਂ ਗ਼ਜ਼ਲਾਂ ਸਮਾਜ ਵਿੱਚ ਫੈਲ ਰਹੇ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ, ਵਿੱਦਿਅਕ, ਧਾਰਮਿਕ, ਭ੍ਰਿਸ਼ਟਾਚਾਰ ਵਿਰੁੱਧ ਬੁਲੰਦ ਆਵਾਜ਼ ਵਿੱਚ ਬੋਲਦੀਆਂ ਹਨ, ਅਨੇਕਾਂ ਤਰ੍ਹਾਂ ਦੇ ਸਮਾਜਿਕ/ਸੱਭਿਆਚਾਰਕ/ਰਾਜਨੀਤਿਕ ਜ਼ੁਲਮ ਵਿਰੁੱਧ ਆਪਣਾ ਵਿਦਰੋਹ ਦਾ ਪ੍ਰਚਮ ਲਹਿਰਾਉਂਦੀਆਂ ਹਨ - ਉਹਨਾਂ ਗ਼ਜ਼ਲਾਂ ਨੂੰ ਹੀ ਇਸ ਗ਼ਜ਼ਲ ਸੰਗ੍ਰਹਿ ਵਿੱਚ ਸ਼ਾਮਿਲ ਕੀਤਾ ਜਾਵੇ. ਮਹਿਜ਼, ਤਕਨੀਕੀ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਲਿਖੀਆਂ ਹੋਈਆਂ ਗ਼ਜ਼ਲਾਂ, ਪਰ ਵਿਚਾਰਾਂ ਪੱਖੋਂ ਖੋਖਲੀਆਂ ਗ਼ਜ਼ਲਾਂ, ਜਿਨ੍ਹਾਂ ਵਿੱਚ ਸ਼ਬਦਾਂ ਨਾਲ ਸ਼ਬਦ ਹੀ ਜੋੜੇ ਹੁੰਦੇ ਹਨ - ਅਜਿਹੀਆਂ ਗ਼ਜ਼ਲਾਂ ਇਸ ਗ਼ਜ਼ਲ ਸੰਗ੍ਰਹਿ ਵਿੱਚ ਸ਼ਾਮਿਲ ਨਹੀਂ ਕੀਤੀਆਂ ਗਈਆਂ. ਇਸ ਪੁਸਤਕ ਵਿੱਚ ਤੁਹਾਨੂੰ ਬਹੁਤ ਸਾਰੀਆਂ ਯਾਦਗਾਰੀ ਗ਼ਜ਼ਲਾਂ ਵੀ ਪੜ੍ਹਣ ਨੂੰ ਮਿਲਣਗੀਆਂ, ਜਿਹੜੀਆਂ ਤੁਸੀਂ, ਅਕਸਰ ਹੀ, ਮੁਸ਼ਹਰਿਆਂ ਵਿੱਚ ਆਪਣੇ ਪਸੰਦੀਦਾ ਪੰਜਾਬੀ ਕਵੀਆਂ ਦੇ ਮੂੰਹੋਂ ਸੁਣਦੇ ਰਹੇ ਹੋ. ਪ੍ਰਕਾਸ਼ਕ
Details