by Madan Veera

ਨਹੀਂ ਇਹ ਕਵਿਤਾ ਨਹੀਂ ਮਾਂ ਤੇ ਮਿੱਟੀ ਨੂੰ ਪਿਆਰ ਕਰਦੇ ਕਿਰਤੀ ਦੀ ਸਹੁੰ ਹੈ... ਇਹ ਕਵਿਤਾ ਨਹੀਂ ਕਾਮੇ ਦਾ ਅਹਿਦ ਹੈ ... ਅਲਫ਼ ਨੰਗੇ ਬਾਦਸ਼ਾਹ ਦੀ ਹਜ਼ੂਰੀ ਭੀੜ ਵਿੱਚ ਨੰਗੇ ਨੂੰ ਨੰਗਾ ਕਹਿਣ ਦਾ ਅਡੋਲ ਕਾਰਜ ਹੈ ਬਾਲ-ਮਨ ਦੀ ਅਭੋਲ ਕਾਇਆ 'ਚੋਂ ਉਦੈ ਹੋਇਆ ਪ੍ਰਕਾਸ਼ ਹੈ ਇਹ ਕਵਿਤਾ ਨਹੀਂ ਮੇਰੀ ਆਰਤੀ ਮੇਰੀ ਅਰਦਾਸ ਹੈ... -ਮਦਨ ਵੀਰਾ
Details